ਨਸ਼ੇ ਵਾਲੇ ਟੀਕਿਅਾਂ ਨਾਲ ਅੌਰਤ ਸਣੇ 2 ਗ੍ਰਿਫਤਾਰ

Monday, Jun 11, 2018 - 12:32 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਨਸ਼ੇ ਵਾਲੇ ਟੀਕਿਅਾਂ ਦੇ ਨਾਲ ਅੌਰਤ ਸਣੇ 2 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਬਲਵੇਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨਵਾਂਸ਼ਹਿਰ ਬੱਸ ਅੱਡੇ ਤੋਂ ਗਡ਼ਸੰਕਰ ਰੋਡ ਵੱਲ ਜਾ ਰਹੀ ਸੀ ਕਿ ਦੂਜੇ ਪਾਸੇ ਤੋਂ ਬਿਨਾਂ ਨੰਬਰੀ ਐਕਟਿਵਾ ’ਤੇ ਆ ਰਹੇ ਇਕ ਨੌਜਵਾਨ ਅਤੇ ਅੌਰਤ ਨੂੰ ਰੋਕ ਕੇ ਜਦੋਂ ਪਡ਼ਤਾਲ ਕੀਤੀ ਤਾਂ ਉਨ੍ਹਾਂ ਕੋਲੋਂ ਨਸ਼ੇ ਦੇ ਤੌਰ ’ਤੇ ਵਰਤੇ ਜਾਣ ਵਾਲੇ 15-15 ਕੁੱਲ 30 ਨਸ਼ੀਲੇ ਟੀਕੇ ਬਰਾਮਦ ਹੋਏ। ਥਾਣੇਦਾਰ ਨੇ ਦੱਸਿਆ ਕਿ ਮੁਲਜ਼ਮ ਦੀਸ਼ਾ ਪੁੱਤਰ ਮੱਖਣ ਵਾਸੀ ਨਵਾਂਸ਼ਹਿਰ ਅਤੇ ਸਰਬਜੀਤ ਕੌਰ ਪਤਨੀ ਗੁਰਪ੍ਰੀਤ ਰਾਮ ਵਾਸੀ ਪਿੰਡ ਸੇਲਕੀਆਨਾ (ਫਿਲੌਰ) ਜ਼ਿਲਾ ਜਲੰਧਰ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ  ਲਿਆ ਹੈ।


Related News