30 ਕਿਲੋ ਚੂਰਾ ਪੋਸਤ ਸਮੇਤ 4 ਗ੍ਰਿਫਤਾਰ

Friday, Oct 25, 2019 - 05:40 PM (IST)

30 ਕਿਲੋ ਚੂਰਾ ਪੋਸਤ ਸਮੇਤ 4 ਗ੍ਰਿਫਤਾਰ

ਬਠਿੰਡਾ (ਸੁਖਵਿੰਦਰ) : ਸੀ. ਆਈ. ਏ. 2 ਵਲੋਂ ਵੱਡੀ ਮਾਤਰਾ ਵਿਚ ਚੂਰਾ ਪੋਸਤ ਬਰਾਮਦ ਕਰਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਰੇਲ ਗੱਡੀ ਰਾਹੀਂ ਰਾਜਸਥਾਨ ਤੋਂ ਚੂਰਾ ਪੋਸਤ ਲੈ ਕਿ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਸੀ. ਆਈ. ਏ.ਪੁਲਸ ਵਲੋਂ ਝੀਲ ਨੰਬਰ 1 ਨਜ਼ਦੀਕ ਛਾਪੇਮਾਰੀ ਕੀਤੀ ਗਈ ਤਾਂ ਮੁਲਜ਼ਮ ਬਲਵੀਰ ਸਿੰਘ ਵਾਸੀ ਕੋਟੜਾ ਕੌੜਿਆ ਵਾਲਾ, ਜਸਵਿੰਦਰ ਸਿੰਘ ਵਾਸੀ ਸੁਖਨਾ ਅਬਲੂ, ਬਿੰਦਰ ਸਿੰਘ, ਜਸਵਿੰਦਰ ਸਿੰਘ ਵਾਸੀ ਪੰਜਗਰਾਈਂ ਚੂਰਾ ਪੋਸਤ ਵੰਡ ਰਹੇ ਸਨ। ਪੁਲਸ ਵਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 30 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। 

ਜਾਂਚ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬੀਕਾਨੇਰ ਤੋਂ ਰੇਲ ਗੱਡੀ ਰਾਹੀਂ ਪੋਸਤ ਲਿਆਏ ਸਨ। ਨਹਿਰ ਰਾਹੀਂ ਹੁੰਦੇ ਹੋਏ ਉਹ ਝੀਲਾਂ 'ਤੇ ਪਹੁੰਚੇ ਅਤੇ ਉਕਤ ਜਗ੍ਹਾ 'ਤੇ ਪੋਸਤ ਦੀ ਵੰਡ ਕਰਕੇ ਹੀ ਅੱਗੇ ਜਾਣਾ ਸੀ। ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਥਰਮਲ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News