ਨਸ਼ੇ ਵਾਲੇ ਪਦਾਰਥਾਂ ਦੇ 12 ਧੰਦੇਬਾਜ਼ ਗ੍ਰਿਫਤਾਰ
Friday, Jul 20, 2018 - 02:25 AM (IST)

ਅੰਮ੍ਰਿਤਸਰ, (ਅਰੁਣ)- ਜ਼ਿਲਾ ਦਿਹਾਤੀ ਪੁਲਸ ਨੇ ਕੀਤੀ ਵੱਖ-ਵੱਖ ਥਾਈਂ ਛਾਪੇਮਾਰੀ ਦੌਰਾਨ ਨਸ਼ੇ ਾਰਥਾਂ ਦੇ ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਥਾਣਾ ਤਰਸਿੱਕਾ ਦੀ ਪੁਲਸ ਨੇ 60 ਨਸ਼ੇ ਵਾਲੇ ਕੈਪਸੂਲਾਂ ਸਮੇਤ ਗੁਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸੈਦਪੁਰ ਹਾਲ ਵਾਸੀ ਡੇਹਰੀਵਾਲ, ਥਾਣਾ ਕੰਬੋਅ ਦੀ ਪੁਲਸ ਨੇ 200 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਨਰੇਸ਼ ਸਿੰਘ ਪੁੱਤਰ ਧਨਬੀਰ ਸਿੰਘ ਵਾਸੀ ਖੈਰਾਬਾਦ, ਥਾਣਾ ਰਮਦਾਸ ਦੀ ਪੁਲਸ ਨੇ 70 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਜਸਵੰਤ ਸਿੰਘ ਪੁੱਤਰ ਸੂਰਤੀ ਰਾਮ ਵਾਸੀ ਮਾਕੋਵਾਲ, ਰਾਜਾਸਾਂਸੀ ਥਾਣੇ ਦੀ ਪੁਲਸ ਨੇ 320 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਰਾਮ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬੱਗਾ ਕਲਾਂ ਤੇ ਜਗਮੋਹਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਭਿੱਟੇਵੱਡ, ਥਾਣਾ ਮੱਤੇਵਾਲ ਦੀ ਪੁਲਸ ਨੇ 785 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਹਰਵਿੰਦਰ ਸਿੰਘ ਵਾਸੀ ਮੱਤੇਵਾਲ, ਥਾਣਾ ਲੋਪੋਕੇ ਦੀ ਪੁਲਸ ਨੇ 96 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਰੇਸ਼ਮ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਬੋਪਾਰਾਏ ਖੁਰਦ, ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ 100 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਸੁੱਖਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਤੂਤ, ਥਾਣਾ ਕੱਥੂਨੰਗਲ ਦੀ ਪੁਲਸ ਨੇ 1 ਗ੍ਰਾਮ ਹੈਰੋਇਨ ਸਮੇਤ ਹਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭੋਮਾ, ਥਾਣਾ ਅਜਨਾਲਾ ਦੀ ਪੁਲਸ ਨੇ 40 ਬੋਤਲਾਂ ਸ਼ਰਾਬ ਸਮੇਤ ਗੁਰਮੀਤ ਸਿੰਘ ਵਾਸੀ ਛੀਨਾ ਕਰਮ ਸਿੰਘ, ਥਾਣਾ ਕੱਥੂਨੰਗਲ ਦੀ ਪੁਲਸ ਨੇ 80 ਲਿਟਰ ਲਾਹਣ ਸਮੇਤ ਯੋਧ ਸਿੰਘ ਵਾਸੀ ਕੋਟ ਹਿਰਦੇਰਾਮ ਤੇ ਥਾਣਾ ਮਜੀਠਾ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਸਮੇਤ ਸੁਖਚੈਨ ਸਿੰਘ ਵਾਸੀ ਲੁੱਧਡ਼ ਨੂੰ ਗ੍ਰਿਫਤਾਰ ਕੀਤਾ।