ਪੰਜਾਬ ਸਰਕਾਰ ਨੂੰ ''ਨਸ਼ਾ ਤਸਕਰੀ'' ਸਬੰਧੀ ਹਾਈਕੋਰਟ ਵਲੋਂ ਸਖਤ ਨਿਰਦੇਸ਼

Wednesday, Sep 18, 2019 - 10:50 AM (IST)

ਪੰਜਾਬ ਸਰਕਾਰ ਨੂੰ ''ਨਸ਼ਾ ਤਸਕਰੀ'' ਸਬੰਧੀ ਹਾਈਕੋਰਟ ਵਲੋਂ ਸਖਤ ਨਿਰਦੇਸ਼

ਚੰਡੀਗੜ੍ਹ : ਪੰਜਾਬ 'ਚ ਵਧ ਰਹੀ ਨਸ਼ਾ ਤਸਕਰੀ ਨੂੰ ਕਾਬੂ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਹਰਿਆਣਾ ਦੀ ਤਰਜ਼ 'ਤੇ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਲਈ ਟੋਲ ਫਰੀ ਨੰਬਰ ਸ਼ੁਰੂ ਕੀਤਾ ਜਾਵੇ, ਜਿਸ 'ਤੇ ਲੋਕ ਆਪਣੀ ਪਛਾਣ ਦੱਸੇ ਬਗੈਰ ਨਸ਼ਾ ਤਸਕਰਾਂ ਜਾਂ ਨਸ਼ਾ ਲਿਜਾਣ ਵਾਲਿਆਂ ਦੀਆਂ ਸੂਚਨਾਵਾਂ ਦੇ ਸਕਣ। ਹਾਈਕੋਰਟ ਨੇ ਨਸ਼ੇ ਦੀ ਸਪਲਾਈ 'ਚ ਸਹਾਇਕ ਬਣ ਰਹੀਆਂ ਕੋਰੀਅਰ ਕੰਪਨੀਆਂ ਦੇ ਪ੍ਰਬੰਧ ਨਿਰਦੇਸ਼ਕਾਂ ਅਤੇ ਨਿਰਦੇਸ਼ਕਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਅਪਰਾਧਿਕ ਕਾਰਵਾਈ ਕਰਨ ਲਈ ਕਿਹਾ ਹੈ।

ਅਦਾਲਤ ਨੇ ਕੋਰੀਅਰ ਕੰਪਨੀਆਂ ਨੂੰ ਆਪਣੇ ਬੁਕਿੰਗ ਦਫਤਰਾਂ 'ਚ ਨਾਰਕੋਟਿਕਸ ਡਿਟੈਕਸ਼ਨ ਕਿੱਟ ਦਾ ਇਸਤੇਮਾਲ ਯਕੀਨੀ ਬਣਾਉਣ ਲਈ ਕਿਹਾ ਹੈ। ਕੋਰੀਅਰ ਦੀ ਬੁਕਿੰਗ ਕਰਦੇ ਹੋਏ ਇਹ ਯਕੀਨੀ ਬਣਾਇਆ ਜਾਵੇ ਕਿ ਪਾਰਸਲ 'ਚ ਕੋਈ ਨਸ਼ੀਲਾ ਪਦਾਰਥ ਨਾ ਹੋਵੇ। ਪੁਲਸ ਸ਼ੱਕ ਹੋਣ 'ਤੇ ਕਿਸੇ ਵੀ ਕੋਰੀਅਰ, ਪਾਰਸਲ ਨੂੰ ਖੁੱਲ੍ਹਵਾ ਕੇ ਜਾਂਚ ਕਰ ਸਕਦੀ ਹੈ।
 


author

Babita

Content Editor

Related News