ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ''ਚ ਹੋ ਰਿਹੈ ਵਾਧਾ, ਇੰਝ ਕਰ ਰਹੇ ਨੇ ਨੌਜਵਾਨ ਸਮੱਗਲਿੰਗ
Monday, Sep 18, 2017 - 07:39 PM (IST)
ਜਲੰਧਰ— ਸੂਬੇ 'ਚ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੇ ਜੰਮੂ-ਕਸ਼ਮੀਰ ਦੇ ਰਸਤੇ ਇਕ ਸੌਖਾ ਰਾਹ ਲੱਭਿਆ ਹੈ, ਤਾਂਕਿ ਸੂਬੇ 'ਚ ਭੁੱਕੀ ਦੇ ਕਾਰੋਬਾਰ ਨੂੰ ਜਾਰੀ ਰੱਖਿਆ ਜਾ ਸਕੇ। ਪੰਜਾਬ ਦੇ ਨਾਲ ਜੰਮੂ-ਕਸ਼ਮੀਰ ਦੀ ਨੇੜਤਾ ਨੇ ਮੱਧ-ਪ੍ਰਦੇਸ਼ ਅਤੇ ਰਾਜਸਥਾਨ ਤੋਂ ਤਸਕਰੀ ਕੀਤੀ ਜਾ ਰਹੀ ਮਾਲ ਦੀ ਸਪਲਾਈ 'ਚ ਮਦਦ ਕੀਤੀ ਹੈ। ਪੁਲਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿਛਲੇ 6 ਮਹੀਨਿਆਂ ਦੌਰਾਨ ਲਗਭਗ 1,164 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਅਤੇ ਜੰਮੂ ਕਸ਼ਮੀਰ ਤੋਂ 6 ਵਿਕਰੇਤਾਵਾਂ ਤੋਂ ਇਲਾਵਾ 5 ਸਥਾਨਕ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 13 ਸਤੰਬਰ ਨੂੰ ਨਸ਼ਾ ਸਮੱਗਲਿੰਗ ਦਾ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਪੁਲਸ ਨੇ ਦੋ ਜੰਮੂ-ਕਸ਼ਮੀਰ ਦੇ ਵਾਸੀਆਂ ਸਮੇਤ ਤਿੰਨ ਦਵਾਈ ਵਿਕਰੇਤਾਵਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਕ ਕੁਇੰਟਲ ਭੁੱਕੀ, 5.25 ਲੱਖ ਅਤੇ ਇਕ ਟਰੱਕ ਨੂੰ ਜ਼ਬਤ ਕੀਤਾ ਗਿਆ ਸੀ। ਇਨ੍ਹਾਂ 'ਚੋਂ ਇਕ ਦੋਸ਼ੀ ਜਲੰਧਰ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਸਭ ਤੋਂ ਡਰੱਗਜ਼ ਦੀ ਸਭ ਤੋਂ ਵੱਡੀ ਬਰਾਮਦਗੀ ਮਾਰਚ 'ਚ ਹੋਈ। ਪੁਲਸ ਨੇ 435 ਕਿਲੋ ਨਸ਼ੇ ਸਮੇਤ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਕੀਮਤੀ ਲਾਲ ਨੂੰ ਕਾਬੂ ਕੀਤਾ ਸੀ। ਇਸੇ ਤਰ੍ਹਾਂ 17 ਅਗਸਤ ਨੂੰ 218 ਕਿਲੋ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਡਰੱਗਜ਼ ਸਮੇਤ ਕਾਬੂ ਕੀਤਾ ਗਿਆ। 11 ਜੂਨ ਨੂੰ ਪੁਲਸ ਨੇ ਸਿਟੀ ਹਾਂਡਾ ਕਾਰ 'ਚੋਂ 3.23 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਇਸੇ ਤਰ੍ਹਾਂ 16 ਮਾਰਚ ਨੂੰ ਪੁਲਸ ਨੇ 1,550 ਕਿਲੋ ਭੁੱਕੀ ਬਰਾਮਦ ਕੀਤੀ, ਜਿਸ 'ਚੋਂ 1,164 ਕਿਲੋ ਸਮੱਗਲਿੰਗ ਜੰਮੂ-ਕਸ਼ਮੀਰ ਤੋਂ ਕੀਤੀ ਗਈ ਸੀ।
ਸੀਨੀਅਰ ਪੁਲਸ ਸੁਪਰਡੈਂਟ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਕਰੇਤਾ ਬੜੀ ਹੀ ਆਸਾਨੀ ਨਾਲ ਇਹ ਧੰਦਾ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀ ਜੰਮੂ-ਕਸ਼ਮੀਰ ਤੋਂ ਘੱਟ ਮੁੱਲ 'ਤੇ ਹੈਰੋਇਨ ਲਿਆ ਕੇ ਪੰਜਾਬ 'ਚ ਮਹਿੰਗੇ ਮੁੱਲ 'ਤੇ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਪੁਲਸ ਦੇ ਨਾਲ-ਨਾਲ ਭੋਗਪੁਰ ਅਤੇ ਕਰਤਾਰਪੁਰ ਪੁਲਸ ਨੂੰ ਵੀ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ, ਜਿਸ ਨਾਲ ਪੰਜਾਬ 'ਚ ਨਸ਼ਾ ਤਸਕਰਾਂ 'ਤੇ ਲਗਾਮ ਲਗਾਈ ਜਾ ਸਕੇ।
