ਕਪੂਰਥਲਾ ਦੇ ਪਿੰਡ ''ਚ ਹੰਗਾਮਾ, ਨਸ਼ਾ ਤਸਕਰਾਂ ਨੂੰ ਫੜ੍ਹਨ ਆਈ ਪੁਲਸ ''ਤੇ ਹਮਲਾ

Thursday, Dec 12, 2019 - 09:20 AM (IST)

ਕਪੂਰਥਲਾ ਦੇ ਪਿੰਡ ''ਚ ਹੰਗਾਮਾ, ਨਸ਼ਾ ਤਸਕਰਾਂ ਨੂੰ ਫੜ੍ਹਨ ਆਈ ਪੁਲਸ ''ਤੇ ਹਮਲਾ

ਕਪੂਰਥਲਾ (ਓਬਰਾਏ) : ਕਪੂਰਥਲਾ ਦੇ ਪਿੰਡ ਹਮੀਰਾ 'ਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਨਸ਼ਾ ਤਸਕਰਾਂ ਨੂੰ ਫੜ੍ਹਨ ਆਈ ਪੁਲਸ 'ਤੇ ਤਸਕਰਾਂ ਵਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਦਾ ਸ਼ਿਕਾਰ ਹੋਈ ਪੁਲਸ ਟੀਮ 'ਚ ਇਕ ਮਹਿਲਾ ਕਾਂਸਟੇਬਲ ਵੀ ਸ਼ਾਮਲ ਸੀ। ਫਿਲਹਾਲ ਸਾਰੇ ਜ਼ਖਮੀਂ ਮੁਲਾਜ਼ਮਾਂ ਨੂੰ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਪੁਲਸ ਟੀਮ 'ਤੇ ਹਮਲਾ ਕਰਨ ਵਾਲੇ ਇਹ ਨਸ਼ਾ ਤਸਕਰ ਨਵੇਂ ਨਹੀਂ ਹਨ, ਸਗੋਂ ਇਸ ਤੋਂ ਪਹਿਲਾਂ ਇਹ ਲੋਕ ਜਲੰਧਰ, ਕਰਤਾਰਪੁਰ ਅਤੇ ਸੁਭਾਨਪੁਰ ਪੁਲਸ ਦੇ ਕਈ ਮੁਲਾਜ਼ਮਾਂ 'ਤੇ ਇਸੇ ਤਰ੍ਹਾਂ ਹਮਲਾ ਕਰ ਚੁੱਕੇ ਹਨ ਅਤੇ ਕਈ ਮੁਲਾਜ਼ਮਾਂ ਨੂੰ ਜ਼ਖਮੀਂ ਕਰ ਚੁੱਕੇ ਹਨ।
ਕਪੂਰਥਲਾ ਪੁਲਸ ਐੱਸ. ਪੀ. ਇਨਕੁਆਇਰੀ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ 'ਚ ਢਿੱਲਵਾਂ, ਭੁਲੱਥ, ਕੋਤਵਾਲੀ ਅਤੇ ਸੁਭਾਨਪੁਰ ਥਾਣਿਆਂ ਦੇ ਪ੍ਰਭਾਰੀਆਂ ਦੀ ਟੀਮ ਬਣਾ ਕੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਭਾਰੀ ਮਾਤਰਾ 'ਚ ਨਸ਼ਾ ਬਰਾਮਦ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਵਲੋਂ 10-12 ਲੋਕ ਰਾਊਂਡ ਅਪ ਕੀਤੇ ਗਏ, ਜਿਨ੍ਹਾਂ 'ਚੋਂ 3-4 ਔਰਤਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ।


author

Babita

Content Editor

Related News