ਪੰਜਾਬ ਪੁਲਸ ਵਲੋਂ ਵੱਡੀ ਨਸ਼ਾ ਤਸਕਰੀ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫਤਾਰ (ਵੀਡੀਓ)

Tuesday, Jul 16, 2019 - 01:08 PM (IST)

ਮੋਹਾਲੀ/ਬਠਿੰਡਾ (ਰਮਨਜੀਤ, ਜੱਸੋਵਾਲ) : ਐੱਸ. ਟੀ. ਐੱਫ. ਅਤੇ ਬਠਿੰਡਾ ਪੁਲਸ ਵਲੋਂ ਟਰਾਮਾਡੋਲ ਅਤੇ ਹੋਰ ਨਸ਼ੀਲੀਆਂ ਦਵਾਈਆਂ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਐੱਸ. ਟੀ. ਐੱਫ. ਮੁਖੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਪਰਦੀਪ ਗੋਇਲ ਲੁਧਿਆਣਾ 'ਚ ਆਪਣੇ ਮੈਡੀਕਲ ਸਟੋਰ ਤੋਂ ਇਹ ਰੈਕਟ ਚਲਾ ਰਿਹਾ ਸੀ।

ਪਰਦੀਪ ਗੋਇਲ ਵਲੋਂ ਇਹ ਰੈਕਟ ਸਾਲ 2007 ਤੋਂ ਚਲਾਇਆ ਜਾ ਰਿਹਾ ਸੀ। ਪਰਦੀਪ ਗੋਇਲ ਨੂੰ ਲੋਕਲ ਤਸਕਰ ਦੀ ਗ੍ਰਿਫਤਾਰੀ ਤੋਂ ਬਾਅਦ ਕਾਬੂ ਕੀਤਾ ਗਿਆ ਹੈ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਰਦੀਪ ਗੋਇਲ ਨੂੰ 7 ਲੱਖ ਨਸ਼ੀਲੀਆ ਗੋਲੀਆਂ ਸਮੇਤ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ 'ਚ ਹੁਣ ਤੱਕ 10,67800 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਹੋ ਚੁੱਕੀ ਹੈ।


author

Babita

Content Editor

Related News