ਅੰਮ੍ਰਿਤਸਰ ਜੇਲ ''ਚ ਡਰੱਗ ਰੈਕਟ ਦਾ ਵੱਡਾ ਮਾਮਲਾ ਆਇਆ ਸਾਹਮਣੇ,  ਜੇਲ ''ਚ ਬੈਠੇ ਨੇ ਹੀ ਵਿਕਵਾ ਦਿੱਤੀ 7 ਕਿਲੋ ਹੈਰੋਇਨ

Friday, Nov 03, 2017 - 05:27 PM (IST)

ਫਿਰੋਜ਼ਪੁਰ : ਨਸ਼ਾ ਤਸਕਰੀ ਪੰਜਾਬ 'ਚ ਇੰਨੀ ਜ਼ਿਆਦਾ ਵਧ ਗਈ ਹੈ ਕਿ ਪੁਲਸ ਵੀ ਨਸ਼ਾ ਤਸਕਰਾਂ ਦੀ ਗਤੀਵਿਧੀਆਂ 'ਤੇ ਕਾਬੂ ਪਾਉਣ 'ਚ ਨਾਕਾਮਯਾਬ ਹੋ ਰਹੀ ਹੈ। ਅਜਿਹਾ ਹੀ ਵੱਡਾ ਮਾਮਲਾ ਅੰਮ੍ਰਿਤਸਰ ਜੇਲ 'ਚ ਸਾਹਮਣੇ ਆਇਆ ਹੈ, ਜਿੱਥੇ ਜੇਲ 'ਚ ਬੰਦ ਵਿਅਕਤੀ ਨੇ ਹੀ ਆਪਣੇ ਗਿਰੋਹ ਨਾਲ ਸੰਪਰਕ ਕਰਕੇ 7 ਕਿਲੋ ਹੈਰੋਇਨ ਵਿਕਵਾ ਦਿੱਤੀ। ਜਾਣਕਾਰੀ ਮੁਤਾਬਕ ਜੋਗਿੰਦਰ ਸਿੰਘ ਵਾਸੀ ਪਿੰਡ ਨਿਹਾਲਾ, ਫਿਰੋਜ਼ਪੁਰ ਨੂੰ ਪੁਲਸ ਨੇ 29 ਸਤੰਬਰ ਨੂੰ ਤਰਨਤਾਰਨ 'ਚ ਅੱਧਾ ਕਿਲੋ ਹੈਰੋਇਨ, 35 ਲੱਖ ਡਰੱਗ ਮਨੀ ਅਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ। 10 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਜੇਲ ਭੇਜ ਦਿੱਤਾ ਗਿਆ ਪਰ ਉਸ ਨੇ ਜੇਲ 'ਚ ਬੈਠੇ ਹੀ ਫੋਨ ਰਾਹੀਂ ਫਿਰੋਜ਼ਪੁਰ ਦੇ ਮਮਦੋਟ 'ਚ ਆਪਣੇ ਗਿਰੋਹ ਨਾਲ ਸੰਪਰਕ ਕਰਕੇ ਉੱਥੇ ਛੁਪਾ ਕੇ ਰੱਖੀ 7 ਕਿਲੋ ਹੈਰੋਇਨ ਦੀ ਡਲਿਵਰੀ ਅੰਮ੍ਰਿਤਸਰ 'ਚ ਕਰਵਾ ਦਿੱਤੀ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਪੁਲਸ ਨੇ 26 ਅਕਤੂਬਰ ਨੂੰ ਮਮਦੋਟ ਤੋਂ ਉਸ ਦੇ ਸਾਥੀ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ। ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਦੇ ਮਾਮਲੇ ਪੰਜਾਬ 'ਚ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ ਪਰ ਅਤੇ ਪੁਲਸ ਇਸ ਨਸ਼ਾ ਤਸਕਰੀ ਨੂੰ ਰੋਕਣ 'ਚ ਲਗਾਤਾਰ ਫੇਲ ਹੋ ਰਹੀ ਹੈ।


Related News