ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ, ਕੇਸ ਦਰਜ

Wednesday, Mar 21, 2018 - 07:05 PM (IST)

ਭਿੱਖੀਵਿੰਡ (ਅਮਨ, ਸੁਖਚੈਨ) : ਪੁਲਸ ਜ਼ਿਲਾ ਤਰਨਤਾਰਨ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਸ ਥਾਣਾ ਭਿੱਖੀਵਿੰਡ ਨੇ ਇਕ ਵਿਅਕਤੀ ਪਾਸੋਂ 480 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਹਨ। ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਸੁਰਿੰਦਰਪਾਲ ਸਿੰਘ ਪੁਲਸ ਚੌਂਕੀ ਕੱਚਾ ਪੱਕਾ ਆਪਣੀ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕੁੱਲਾ ਮਨਿਆਲਾ ਨੂੰ ਜਾ ਰਹੇ ਸਨ ਜਦ ਪੁਲਸ ਪਾਰਟੀ ਦਾਣਾ ਮੰਡੀ ਨੇੜੇ ਪੁੱਜੀ ਤਾਂ ਇਕ ਨੌਜਵਾਨ ਮਨਿਆਲਾ ਵਾਲੀ ਸਾਈਡ ਤੋਂ ਆਉਂਦਾ ਦਿਖਾਈ ਦਿੱਤਾ ਜਿਸ ਨੇ ਆਪਣੇ ਹੱਥ ਵਿਚ ਕਾਲੇ ਰੰਗ ਦਾ ਲਿਫਾਫਾ ਫੜਿਆ ਸੀ ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਸੜਕ 'ਤੇ ਸੁੱਟ ਦਿੱਤਾ।
ਇਸ 'ਤੇ ਪੁਲਸ ਵੱਲੋਂ ਲਿਫਾਫਾ ਚੈੱਕ ਕੀਤਾ ਤਾਂ ਉਸ ਵਿੱਚੋਂ 943 ਹਰੋਤ ਪੇਤੋ ਵਿਚ 50/50 ਅਤੇ ਇਕ ਪੱਤੇ ਵਿਚ 30 ਨਸ਼ੀਲੀਆਂ ਗੋਲੀਆਂ ਮਾਰਕਾ ਏ.ਐਲ.ਪੀ.ਏ.ਐਕਸ 0.5 ਬਰਾਮਦ ਹੋਈਆਂ ਜਦੋਂ ਮੌਕੇ 'ਤੇ ਉਕਤ ਵਿਅਕਤੀ ਸਾਜਨ ਸਿੰਘ ਪਾਸੋਂ ਬਰਾਮਦ ਗੋਲੀਆਂ ਦਾ ਬਿੱਲ ਜਾਂ ਕੋਈ ਡਾਕਟਰ ਦੀ ਪਰਚੀ ਮੰਗੀ ਤਾਂ ਉਹ ਨਹੀਂ ਵਿਖਾ ਸਕਿਆ। ਪੁਲਸ ਨੇ ਉਕਤ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News