ਲੱਖਾਂ ਦੀ ਡਰੱਗ ਮਨੀ ਤੇ ਹੈਰੋਇਨ ਸਣੇ ਅੰਤਰਰਾਸ਼ਟਰੀ ਸਮੱਗਲਰ ਕਾਬੂ

Friday, Jan 10, 2020 - 11:59 PM (IST)

ਲੱਖਾਂ ਦੀ ਡਰੱਗ ਮਨੀ ਤੇ ਹੈਰੋਇਨ ਸਣੇ ਅੰਤਰਰਾਸ਼ਟਰੀ ਸਮੱਗਲਰ ਕਾਬੂ

ਪਠਾਨਕੋਟ,(ਸ਼ਾਰਦਾ)- ਜ਼ਿਲਾ ਪੁਲਸ ਨੇ ਨਾਰਕੋਟਿਕ ਵਿਭਾਗ ਵਲੋਂ ਇਕ ਵਾਰ ਫਿਰ ਨਸ਼ਾ ਸਮੱਗਲਰਾਂ 'ਤੇ ਵੱਡਾ ਵਾਰ ਕਰਦੇ ਹੋਏ ਅੰਤਰਰਾਸ਼ਟਰੀ ਨਸ਼ਿਆਂ ਦੇ ਸੌਦਾਗਰ ਨੂੰ ਡਰੱਗ ਮਨੀ ਅਤੇ ਹੈਰੋਇਨ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  ਕਾਬੂ ਮੁਲਜ਼ਮਾਂ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ) ਪੀ. ਐੱਸ. ਵਿਰਕ ਅਤੇ ਡੀ. ਐੱਸ. ਪੀ. ਸਿਟੀ ਰਜਿੰਦਰ ਮਿਨਹਾਸ ਨਾਲ ਨਾਰਕੋਟਿਕ ਦੇ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਗੈਰ-ਸਮਾਜੀ ਅਨਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਛੇੜੀ ਮੁਹਿੰਮ ਤਹਿਤ ਮੁਖਬਰ ਦੀ ਇਤਲਾਹ ਦੇ ਆਧਾਰ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਛੋਟੀ ਨਹਿਰ ਦੇ ਨੇੜੇ ਏ. ਐੱਸ. ਆਈ. ਸੁਰਿੰਦਰ ਕੁਮਾਰ, ਏ. ਐੱਸ. ਆਈ. ਬਲਕਾਰ ਸਿੰਘ, ਏ. ਐੱਸ. ਆਈ. ਨਰਿੰਦਰ ਕੁਮਾਰ ਅਤੇ ਏ. ਐੱਸ. ਆਈ. ਚੰਬਾ ਸਿੰਘ ਵੱਲੋਂ ਮਲਿਕਪੁਰ ਦਿਸ਼ਾ ਤੋਂ ਆ ਰਹੀ ਸਵਿਫਟ ਕਾਰ, ਜਿਸ ਨੂੰ ਇਕ ਨੌਜਵਾਨ ਚਲਾ ਰਿਹਾ ਸੀ, ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਅਤੇ 7 ਲੱਖ 25 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਸ਼ੀ ਕਮਲਦੀਪ ਸਿੰਘ ਉਰਫ਼ ਰਿੰਕੂ ਪੁੱਤਰ ਸਵਰਨ ਸਿੰਘ ਵਾਸੀ ਜਸਰੋਟਾ ਜ਼ਿਲਾ ਕਠੂਆ (ਜੰਮੂ ਕਸ਼ਮੀਰ) ਦਾ ਵਾਸੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦੇ ਧੰਦੇ ਵਿਚ ਸ਼ਾਮਲ ਹੈ, ਖਿਲਾਫ ਡਵੀਜ਼ਨ ਨੰ.1 ਵਿਚ ਮਾਮਲਾ ਦਰਜ ਕੀਤਾ ਗਿਆ ਹੈ।


Related News