ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

Monday, Apr 02, 2018 - 06:39 AM (IST)

ਅੰਮ੍ਰਿਤਸਰ,  (ਅਰੁਣ)-  ਨਾਰਕੋਟਿਕ ਸੈੱਲ ਦੀ ਪੁਲਸ ਨੇ ਹਰਜੀਤ ਸਿੰਘ ਪੁੱਤਰ ਧਰਮਾ ਵਾਸੀ ਵੱਲਾ ਦੇ ਕਬਜ਼ੇ 'ਚੋਂ 10,3500 ਮਿ. ਲੀ. ਅਲਕੋਹਲ ਬਰਾਮਦ ਕਰ ਕੇ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕੀਤਾ ਹੈ। ਰਾਮਬਾਗ ਥਾਣੇ ਦੀ ਪੁਲਸ ਨੇ 2 ਗ੍ਰਾਮ ਹੈਰੋਇਨ ਸਮੇਤ ਸੁਖਵਿੰਦਰ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਨਵੇਂ ਤੁੰਗ ਬਟਾਲਾ ਰੋਡ, ਗੇਟ ਹਕੀਮਾਂ ਥਾਣੇ ਦੀ ਪੁਲਸ ਨੇ 9 ਬੋਤਲਾਂ ਸ਼ਰਾਬ ਸਮੇਤ ਰਾਜ ਸਿੰਘ ਵਾਸੀ ਅੰਨਗੜ੍ਹ ਤੇ ਚਾਟੀਵਿੰਡ ਦੀ ਪੁਲਸ ਨੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਰਾਮ ਸਿੰਘ ਵਾਸੀ ਇੱਬਣ ਕਲਾਂ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News