ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
Thursday, Aug 24, 2017 - 06:38 AM (IST)
ਅੰਮ੍ਰਿਤਸਰ, (ਜ. ਬ.)- ਵੱਖ-ਵੱਖ ਥਾਈਂ ਕੀਤੀ ਛਾਪੇਮਾਰੀ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 4 ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਨਾਰਕੋਟਿਕਸ ਸੈੱਲ ਦੀ ਪੁਲਸ ਨੇ 3 ਗ੍ਰਾਮ ਹੈਰੋਇਨ ਸਮੇਤ ਦਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਗੋਲਡਨ ਐਵੀਨਿਊ ਰਾਮਤੀਰਥ ਰੋਡ ਨੂੰ ਕਾਬੂ ਕਰ ਕੇ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਗੁੰਮਟਾਲਾ ਪੁਲਸ ਚੌਕੀ ਨੇ 100 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਹੀਰਾ ਸਿੰਘ ਵਾਸੀ ਗੁੰਮਟਾਲਾ, ਗੇਟ ਹਕੀਮਾਂ ਥਾਣੇ ਦੀ ਪੁਲਸ ਨੇ 30 ਬੋਤਲਾਂ ਸ਼ਰਾਬ ਬਰਾਮਦ ਕਰਦਿਆਂ ਮੌਕੇ ਤੋਂ ਦੌੜੇ ਪ੍ਰਗਟ ਸਿੰਘ ਵਾਸੀ ਅੰਨਗੜ੍ਹ ਤੇ 9 ਬੋਤਲਾਂ ਸ਼ਰਾਬ ਸਮੇਤ ਗਿਆਨ ਸਿੰਘ ਵਾਸੀ ਥਾਂਦੇ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
