ਨਸ਼ੀਲੇ ਕੈਪਸੂਲ ਤੇ 55 ਗ੍ਰਾਮ ਨਸ਼ੀਲੇ ਪਾਊਡਰ ਦੇ ਮਾਮਲੇ ''ਚ ਦੋਸ਼ੀ ਨੂੰ ਸਜ਼ਾ
Saturday, Nov 25, 2017 - 10:44 AM (IST)

ਜਲੰਧਰ (ਜਤਿੰਦਰ, ਭਾਰਦਵਾਜ)— ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵੱਲੋਂ ਮਨਵਿੰਦਰ ਕੁਮਾਰ ਉਰਫ ਮਨੀ ਨਿਵਾਸੀ ਪਿੰਡ ਬੋਪਾਰਾਵਾਂ ਜ਼ਿਲਾ ਕਪੂਰਥਲਾ ਨੂੰ ਨਸ਼ੀਲੇ ਪਾਊਡਰ ਅਤੇ ਨਸ਼ੀਲੇ ਕੈਪਸੂਲਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਢਾਈ ਮਹੀਨੇ ਦੀ ਕੈਦ ਅਤੇ 10 ਹਜ਼ਾਰ ਰੁਪਏ ਜ਼ੁਮਾਨੇ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿਚ ਥਾਣਾ ਨੰ. 1 ਦੀ ਪੁਲਸ ਵੱਲੋਂ ਮਨਵਿੰਦਰ ਕੁਮਾਰ ਮਨੀ ਨੂੰ 55 ਗ੍ਰਾਮ ਨਸ਼ੀਲੇ ਪਾਊਡਰ ਅਤੇ 400 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਸੀ।