ਨਸ਼ੇ ਵਾਲੇ ਪਦਾਰਥਾਂ ਸਣੇ 2 ਕਾਬੂ

07/14/2018 12:22:31 AM

ਸ੍ਰੀ  ਅਨੰਦਪੁਰ ਸਾਹਿਬ, (ਦਲਜੀਤ/ਬਾਲੀ)- ਪੁਲਸ ਨੇ ਦੋ ਵਿਅਕਤੀਆਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.  ਐੱਚ. ਓ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੁਖਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਨੰਗਲੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ 14 ਗ੍ਰਾਮ  ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤਾ, ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ  ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੁਲਸ  ਨੇ ਇਕ ਹੋਰ ਵਿਅਕਤੀ ਬੱਗਾ ਪੁੱਤਰ ਲਾਲ  ਰਾਮ ਵਾਸੀ ਵਾਸੀ ਝੁੰਗੀਆਂ ਨੇੜੇ ਖਵਾਜਾ ਪੀਰ ਮੰਦਰ ਥਾਣਾ ਨੰਗਲ ਜ਼ਿਲਾ ਰੂਪਨਗਰ ਨੂੰ 96  ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ।


Related News