ਨਸ਼ੇ ਨੇ ਉਜਾੜਿਆ ਪੁਲਸ ਅਫ਼ਸਰ ਦਾ ਘਰ, ਪੁੱਤ ਦੀ ਓਵਰਡੋਜ਼ ਨਾਲ ਮੌਤ, ਗਮ 'ਚ ਪਤਨੀ ਤੇ ਖ਼ੁਦ ਵੀ ਤੋੜ ਗਿਆ ਦਮ

02/04/2024 6:12:21 PM

ਹੁਸ਼ਿਆਰਪੁਰ- ਨਸ਼ਾ ਕਿਵੇਂ ਕਿਸੇ ਹੱਸਦੇ-ਖੇਡਦੇ ਪਰਿਵਾਰ ਨੂੰ ਤਬਾਹ ਕਰ ਸਕਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਬੇਹੱਦ ਮੁਸ਼ਕਿਲ ਹੈ। ਸ਼ਹਿਰ ਦਾ ਇਕ ਪਰਿਵਾਰ ਆਪਣੇ ਪੁੱਤ ਦੇ ਨਸ਼ੇ ਦੇ ਕਾਰਨ ਹੀ ਖ਼ਤਮ ਹੋ ਗਿਆ  ਅਤੇ ਉਸ ਦੇ ਵਿਦੇਸ਼ ਵਿਚ ਰਹਿੰਦੇ ਭਰਾ-ਭੈਣ ਨੇ ਵੀ ਦੇਸ਼ ਦੇ ਜੱਦੀ ਘਰ ਵਿਚ ਕਦੇ ਰੁਖ ਨਹੀਂ ਕੀਤਾ। ਸ਼ੰਕਰ ਨਗਰ ਇਲਾਕੇ ਦੇ ਰਹਿਣ ਵਾਲੇ ਰਮਨ (ਕਾਲਪਨਿਕ ਨਾਮ) ਦੀ ਸਾਲ 2020 ਵਿੱਚ ਘਰ ਵਿੱਚ ਬੈੱਡ ਉੱਤੇ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਸੀ। ਪੁੱਤ ਦੇ ਗਮ ਵਿਚ ਉਸ ਦੀ ਮਾਂ ਕੌਸ਼ੱਲਿਆ ਦੇਵੀ ਨੇ ਅੱਖਾਂ ਦੀ ਰੌਸ਼ਨੀ ਗੁਆ ਦਿੱਤੀ ਅਤੇ ਫਿਰ ਉਸ ਦੀ ਵੀ ਮੌਤ ਹੋ ਗਈ। ਕੁਝ ਦਿਨਾਂ ਬਾਅਦ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ।

PunjabKesari

ਅਮਰੀਕਾ ਰਹਿੰਦੇ ਉਸ ਦੇ ਭਰਾ ਅਤੇ ਭੈਣ ਨੇ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਵੀ ਉਨ੍ਹਾਂ ਦੇ ਭਰਾ ਦੇ ਨਸ਼ੇ ਕਾਰਨ ਮੌਤ ਹੋ ਗਈ ਸੀ। ਮਰਨ ਤੋਂ ਪਹਿਲਾਂ ਰਮਨ ਨਸ਼ਾ ਛੱਡਣਾ ਚਾਹੁੰਦਾ ਸੀ ਪਰ ਉਸ ਦੇ ਦੋਸਤ ਉਸ ਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਅਤੇ ਘਰ ਵਿਚ ਹੀ ਉਸ ਨੂੰ ਨਾਰਫਿਨ ਅਤੇ ਮੋਰਫਿਨ ਦੇ ਟੀਕੇ ਲਗਾਉਂਦੇ ਸਨ। ਇਸ ਕਾਰਨ ਨਸ਼ੇ ਵਿੱਚ ਧੁੱਤ ਉਸ ਦੀ ਘਰ ਵਿੱਚ ਹੀ ਮੌਤ ਹੋ ਗਈ। ਅਸੀਂ ਪਹਿਲਾਂ ਮੇਰੇ ਭਰਾ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਇਆ ਸੀ ਪਰ ਉਸ ਦੇ ਦੋਸਤ ਅਜਿਹਾ ਨਹੀਂ ਚਾਹੁੰਦੇ ਸਨ ਕਿ ਉਹ ਨਸ਼ਾ ਛੱਡੇ। 
ਅਸੀਂ ਵਿਦੇਸ਼ਾਂ ਤੋਂ ਪੈਸੇ ਭੇਜਦੇ ਸੀ ਤਾਂ ਜੋ ਉਹ ਚੰਗੀ ਜ਼ਿੰਦਗੀ ਜੀਅ ਸਕੇ ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਸਾਰਾ ਪੈਸਾ ਨਸ਼ਿਆਂ 'ਤੇ ਖ਼ਰਚ ਕਰ ਰਿਹਾ ਹੈ। ਸਾਡੇ ਪਿਤਾ ਇਕ ਪੁਲਸ ਅਫ਼ਸਰ ਸਨ ਅਤੇ ਭਰਾ ਰਮਨ ਨੂੰ ਹਮੇਸ਼ਾ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਸਨ। ਰਮਨ ਹਰ ਵਾਰ ਪਿਤਾ ਦੀਆਂ ਨਜ਼ਰਾਂ ਨੂੰ ਉੱਚ ਅਧਿਕਾਰੀਆਂ ਝੁਕਾ ਦਿੰਦੇ ਸੀ, ਜਿਸ ਕਾਰਨ ਉਨ੍ਹਾਂ ਦੀ ਡਿਊਟੀ ਕਰਦੇ ਦੌਰਾਨ ਮੌਤ ਹੋ ਗਈ। 

ਇਹ ਵੀ ਪੜ੍ਹੋ: ਜਲੰਧਰ ਪੁਲਸ ਦੀ ਵੱਡੀ ਸਫ਼ਲਤਾ, ਡਰੋਨ ਜ਼ਰੀਏ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਰਮਨ ਨੇ ਵੀ ਨਸ਼ੇ ਦੀ ਪੂਰਤੀ ਲਈ ਘਰ ਅਤੇ ਹੋਰ ਥਾਵਾਂ 'ਤੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੌਰਾਨ ਹਿਮਾਲੀਅਨ ਫਾਊਂਡੇਸ਼ਨ ਨੇ ਉਸ ਨੂੰ ਬਚਾਇਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਸ ਨੂੰ ਸਲਾਹ ਦਿੱਤੀ ਪਰ ਫਿਰ ਵੀ ਉਹੀ ਦੋਸਤਾਂ ਨੇ ਉਸ ਨੂੰ ਨਸ਼ਾ ਛੱਡਣ ਨਹੀਂ ਦਿੱਤਾ। ਕਿਉਂਕਿ ਉਸ ਨੂੰ ਪਤਾ ਸੀ ਕਿ ਭਰਾ ਵਿਦੇਸ਼ ਤੋਂ ਪੈਸੇ ਭੇਜਦਾ ਹੈ। ਅਖੀਰ ਨਸ਼ੇ ਕਾਰਨ ਘਰ ਵਿੱਚ ਹੀ ਉਸ ਦੀ ਮੌਤ ਹੋ ਗਈ। ਕਈ ਮਹੀਨਿਆਂ ਤੋਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਹੁਣ ਰਿਸ਼ਤੇਦਾਰਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪਟਿਆਲਾ ਵਿਖੇ ਭਾਖੜਾ ਨਹਿਰ 'ਚ ਡਿੱਗੀ ਗੈਸ ਸਿਲੰਡਰਾਂ ਨਾਲ ਭਰੀ ਗੱਡੀ, ਡਰਾਈਵਰ ਲਾਪਤਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


shivani attri

Content Editor

Related News