ਐਕਸਪ੍ਰੈਸ 'ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ DRM ਕਰਤਾਰਪੁਰ ਲਈ ਹੋਈ ਰਵਾਨਾ
Thursday, Dec 19, 2019 - 01:04 AM (IST)

ਜਲੰਧਰ (ਗੁਲਸ਼ਨ)- ਕਰਤਾਰਪੁਰ ਰੇਲਵੇ ਸਟੇਸ਼ਨ 'ਤੇ ਸਰਯੂ ਯਮੁਨਾ ਐਕਸਪ੍ਰੈਸ (ਫਲਾਈਂਗ ਮੇਲ) ਦੀਆਂ 3 ਬੋਗੀਆਂ ਵਿਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਡੀ.ਆਰ.ਐਮ. ਰਾਜੇਸ਼ ਅਗਰਵਾਲ ਵੀ ਦੇਰ ਰਾਤ ਫਿਰੋਜ਼ਪੁਰ ਤੋਂ ਕਰਤਾਰਪੁਰ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਜੀ.ਆਰ.ਪੀ. ਅਤੇ ਆਰ.ਪੀ.ਐਫ. ਤੋਂ ਇਲਾਵਾ ਰੇਲਵੇ ਦੇ ਸੀਨੀਅਰ ਡੀ.ਐਮ.ਈ. ਰਾਕੇਸ਼ ਸੈਨੀ ਸਣੇ ਹੋਰ ਰੇਲਵੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਸਨ।
ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਸ ਦੌਰਾਨ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਰੇਲਵੇ ਅਧਿਕਾਰੀਆਂ ਵਲੋਂ ਟ੍ਰੇਨ ਤੋਂ ਉਤਰੇ ਯਾਤਰੀਆਂ ਨੂੰ ਅੰਮ੍ਰਿਤਸਰ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਸਨ। ਉਥੇ ਹੀ ਦੂਜੇ ਪਾਸੇ ਡੀ.ਆਰ.ਐਮ. ਰਾਜੇਸ਼ ਅਗਰਵਾਲ ਨੇ ਕਿਹਾ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।