''ਡਰਾਈਵਿੰਗ ਲਾਈਸੈਂਸ'' ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਜੀਟਲ ਅਪਡੇਟ ਦੀ ਅੱਜ ਆਖ਼ਰੀ ਤਾਰੀਖ਼

12/15/2020 10:00:52 AM

ਲੁਧਿਆਣਾ (ਸੰਨੀ) : ਜੇਕਰ ਭਵਿੱਖ 'ਚ ਡਰਾਈਵਿੰਗ ਦੌਰਾਨ ਚਲਾਨ ਤੋਂ ਬਚਣਾ ਹੈ ਤਾਂ ਡਰਾਈਵਿੰਗ ਲਾਈਸੈਂਸ ਨੂੰ ਡਿਜੀਟਲ ਅਪਡੇਟ ਜ਼ਰੂਰ ਕਰਵਾ ਲਓ, ਜਿਸ ਦੇ ਲਈ ਸੂਬਾ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਨੇ 15 ਦਸੰਬਰ ਆਖਰੀ ਤਾਰੀਖ਼ ਤੈਅ ਕੀਤੀ ਹੋਈ ਹੈ। ਹਾਲਾਂਕਿ ਇਹ ਸਮਾਂ ਸਰਕਾਰ ਪਹਿਲਾਂ ਵੀ ਵਧਾਉਂਦੀ ਰਹੀ ਹੈ ਪਰ ਇਸ ਵਾਰ ਲੱਗ ਰਿਹਾ ਹੈ ਕਿ ਸਰਕਾਰ ਇਸ ਨੂੰ ਅੱਗੇ ਨਹੀਂ ਵਧਾਵੇਗੀ। ਡਰਾਈਵਿੰਗ ਲਾਈਸੈਂਸ ਅਪਡੇਟ ਨਾ ਹੋਣ ਕਾਰਨ ਲੋਕਾਂ ਨੂੰ ਗੁਆਂਢੀ ਸੂਬਿਆਂ ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ 'ਚ ਚਲਾਨ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਸੂਬੇ 'ਚ ਡਿਜੀਟਲ ਡਰਾਈਵਿੰਗ ਲਾਈਸੈਂਸ ਦਾ ਚਲਾਨ ਸਾਲ 2011 ਦੇ ਕਰੀਬ ਹੋਇਆ ਸੀ।

ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਡੇਢ ਫੁੱਟ ਲੰਬਾ ਤੌਲੀਆ ਛੱਡਣ ਦੇ ਮਾਮਲੇ 'ਚ ਆਇਆ ਨਵਾਂ ਮੋੜ

ਉਸ ਤੋਂ ਪਹਿਲਾਂ ਮੈਨੂਅਲ ਲਾਈਸੈਂਸ ਪੇਪਰ ਪ੍ਰਿੰਟ ’ਤੇ ਬਣਾਏ ਜਾਂਦੇ ਰਹੇ ਹਨ, ਜਿਨ੍ਹਾਂ ਦਾ ਰਿਕਾਰਡ ਆਨਲਾਈਨ ਨਹੀਂ ਹੈ। ਸੂਚਨਾ ਕ੍ਰਾਂਤੀ ਦੇ ਇਸ ਯੁੱਗ 'ਚ ਡਰਾਈਵਿੰਗ ਲਾਈਸੈਂਸ ਅਪਡੇਟ ਨਾ ਹੋਣ ਕਾਰਨ ਨਾਕਿਆਂ ’ਤੇ ਖੜ੍ਹੇ ਪੁਲਸ ਅਧਿਕਾਰੀ ਮੈਨੂਅਲ ਡਰਾਈਵਿੰਗ ਲਾਈਸੈਂਸ ਦੇ ਸੱਚ ਦੀ ਜਾਂਚ ਨਹੀਂ ਕਰ ਸਕਦੇ। ਹਾਲਾਂਕਿ ਪੰਜਾਬ 'ਚ ਸਾਰੇ ਟ੍ਰੈਫਿਕ ਪੁਲਸ ਨੂੰ ਅਜਿਹੀਆਂ ਮਸ਼ੀਨਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਨਾਲ ਡਰਾਈਵਿੰਗ ਲਾਈਸੈਂਸ ਦੀ ਹਕੀਕਤ ਦਾ ਪਤਾ ਲੱਗ ਸਕੇ ਪਰ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ 'ਚ ਕੁੱਝ ਲੋਕਾਂ ਨੂੰ ਮੈਨੂਅਲ ਡਰਾਈਵਿੰਗ ਲਾਈਸੈਂਸ ਜਾਂ ਮੈਨੁਅਲ ਆਰ. ਸੀ. ਹੋਣ ’ਤੇ ਟ੍ਰੈਫਿਕ ਪੁਲਸ ਵੱਲੋਂ ਉਨ੍ਹਾਂ ਦੇ ਚਲਾਨ ਕਰਨ ਦੀ ਸੂਚਨਾ ਮਿਲੀ ਹੈ।

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੇ ਗੰਨਮੈਨ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

ਸੂਬੇ ਦਾ ਟਰਾਂਸਪੋਰਟ ਮਹਿਕਮਾ ਪਿਛਲੇ ਕਈ ਸਾਲਾਂ ਤੋਂ ਮੈਨੂਅਲ ਡਰਾਈਵਿੰਗ ਲਾਈਸੈਂਸ ਡਿਜੀਟਲ ਅਪਡੇਟ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਪਰ ਹੁਣ ਵੀ ਅਜਿਹੇ ਲੱਖਾਂ ਡਰਾਈਵਿੰਗ ਲਾਈਸੈਂਸ ਹਨ, ਜਿਨ੍ਹਾਂ ਨੂੰ ਡਿਜੀਟਲ ਨਹੀਂ ਕੀਤਾ ਗਿਆ। ਮੈਨੂਅਲ ਡਰਾਈਵਿੰਗ ਲਾਈਸੈਂਸ ਕਾਰਨ ਲੋਕਾਂ ਨੂੰ ਟ੍ਰੈਫਿਕ ਪੁਲਸ ਦੇ ਚਲਾਨ, ਇੰਸ਼ੋਰੈਂਸ, ਪ੍ਰਦੂਸ਼ਣ ਸਰਟੀਫਿਕੇਟ ਲੈਣ ਆਦਿ 'ਚ ਵੀ ਮੁਸ਼ਕਲ ਪੇਸ਼ ਆ ਸਕਦੀ ਹੈ। ਮੈਨੂਅਲ ਲਾਈਸੈਂਸ ਨੂੰ ਡਿਜੀਟਲ ਰੂਪ ਦੇਣ ਦੀ ਪ੍ਰਕਿਰਿਆ ਨੂੰ ਬੈਕਲਾਗ ਐਂਟਰੀ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਲੋਕ ਖੁਦ ਹੀ ਇਧਰ-ਉਧਰ ਬੈਠ ਕੇ ਟਰਾਂਸਪੋਰਟ ਮਹਿਕਮੇ ਦੀ ਵੈੱਬਸਾਈਟ ਡਬਲਿਊ. ਡਬਲਿਊ. ਡਬਲਿਊ. ਓ. ਆਰ. ਜੀ. ’ਤੇ ਖੁਦ ਹੀ ਕਾਗਜ਼ਾਤ ਅਤੇ ਆਪਣੀਆਂ ਜਾਣਕਾਰੀਆਂ ਦਰਜ ਕਰ ਕੇ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੋਹਾਲੀ 'ਚ 'ਕੈਪਟਨ' ਦੀ ਤਸਵੀਰ 'ਤੇ ਮਲੀ ਗਈ ਕਾਲਖ਼, ਮਾਮਲਾ ਪੁੱਜਾ ਥਾਣੇ
ਹਿਮਾਚਲ ’ਚ ਹੋਇਆ ਚਲਾਨ
ਨਿਊ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਦੇਵਰਾਜ ਦਾ ਹਿਮਾਚਲ ਪ੍ਰਦੇਸ਼ 'ਚ ਮੈਨੂਅਲ ਡਰਾਈਵਿੰਗ ਲਾਈਸੈਂਸ ਅਤੇ ਮੈਨੂਅਲ ਆਰ. ਸੀ. ਕਾਰਨ ਚਲਾਨ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੇ ਕਾਗਜ਼ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਦੀ ਮਸ਼ੀਨ 'ਚ ਕੋਈ ਰਿਕਾਰਡ ਨਹੀਂ ਦੱਸ ਰਹੇ ਸਨ। ਉਨ੍ਹਾਂ ਨੇ ਹਿਮਾਚਲ ਪੁਲਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਚੰਡੀਗੜ੍ਹ 'ਚ ਪੇਸ਼ ਆਈ ਪਰੇਸ਼ਾਨੀ
ਛਾਉਣੀ ਮੁਹੱਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਨੂੰ ਵੀ ਬੀਤੇ ਦਿਨੀਂ ਚੰਡੀਗੜ੍ਹ ਜਾਣ ’ਤੇ ਮੈਨੂਅਲ ਡਰਾਈਵਿੰਗ ਲਾਈਸੈਂਸ ਕਾਰਨ ਪਰੇਸ਼ਾਨੀ ਪੇਸ਼ ਆਈ ਸੀ। ਹਾਲਾਂਕਿ ਉਨ੍ਹਾਂ ਦਾ ਚਲਾਨ ਤਾਂ ਨਹੀਂ ਹੋਇਆ ਪਰ ਟ੍ਰੈਫਿਕ ਪੁਲਸ ਦੀਆਂ ਕਾਫੀ ਮਿੰਨਤਾਂ ਕਰਨ ਤੋਂ ਬਾਅਦ ਹੀ ਉਨ੍ਹਾਂ ਦਾ ਛੁਟਕਾਰਾ ਹੋਇਆ।

ਨੋਟ : ਇਸ ਖ਼ਬਰ ਸਬੰਧੀ ਦਿਓ ਆਪਣੀ ਰਾਏ


Babita

Content Editor

Related News