ਹੁਣ ਨਵੇਂ ਸਾਲ 'ਚ ਸਿੱਧੇ ਘਰ ਪਹੁੰਚਣਗੇ ਡਰਾਈਵਿੰਗ ਲਾਇਸੈਂਸ

11/16/2019 5:42:30 PM

ਜਲੰਧਰ— ਨਵੇਂ ਸਾਲ ਦੌਰਾਨ ਗੱਡੀਆਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਚੰਡੀਗੜ੍ਹ ਤੋਂ ਸਿੱਧੇ ਘਰ ਪਹੁੰਚਣਗੇ। ਇਨ੍ਹਾਂ ਨੂੰ ਕੁਝ ਵਾਧੂ ਖਰਚ ਲੈ ਕੇ ਡਾਕ ਜ਼ਰੀਏ ਘਰ ਭੇਜਿਆ ਜਾਵੇਗਾ। ਆਰ. ਟੀ. ਏ. ਦਫਤਰ 'ਚ ਲੋਕਾਂ ਦੀ ਪਰੇਸ਼ਾਨੀ ਅਤੇ ਏਜੰਟਾਂ ਦੇ ਮੱਕੜਜਾਲ ਨੂੰ ਖਤਮ ਕਰਨ ਨੂੰ ਸਰਕਾਰ ਨੇ ਇਹ ਯੋਜਨਾ ਬਣਾਈ ਹੈ। ਜਨਵਰੀ ਦੇ ਦੂਜੇ ਹਫਤੇ ਦੀ ਡੈੱਡਲਾਈਨ ਰੱਖੀ ਹੈ। ਟਰਾਂਸਪੋਰਟ ਵਿਭਾਗ ਚੰਡੀਗੜ੍ਹ 'ਚ ਆਰ. ਸੀ. ਅਤੇ ਡੀ. ਐੱਲ. ਦੀ ਪ੍ਰਿੰਟਿੰਗ ਲਈ ਵੱਡਾ ਸੈਟਅਪ ਲਗਾ ਰਿਹਾ ਹੈ। ਹੁਣ ਇਸ ਮਾਮਲੇ 'ਚ ਕੰਪਨੀ ਅਤੇ ਟਰਾਂਸਪੋਰਟ ਵਿਭਾਗ 'ਚ ਕੁਝ ਸ਼ਰਤਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਜਿਸ ਤੋਂ ਬਾਅਦ ਇਸ ਨੂੰ ਸ਼ੁਰੂ ਕਰ ਦੇਣਗੇ। ਇਸ ਬਾਰੇ 'ਚ ਆਰ. ਟੀ. ਏ. ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਯੋਜਨਾ ਲਈ ਮੌਖਿਕ ਰੂਪ ਨਾਲ ਸੂਚਿਤ ਕਰਕੇ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਹੈ। 

ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਸ ਯੋਜਨਾ ਤੋਂ ਬਾਅਦ ਲਰਨਿੰਗ ਅਤੇ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਆਰ. ਟੀ. ਏ. ਜਾਂ ਐੱਸ. ਡੀ. ਐੱਮ. ਦੇ ਦਫਤਰ 'ਚ ਹੀ ਮਿਲਣਗੇ। ਇਹ ਲਾਇਸੈਂਸ ਕਾਗਜ਼ 'ਤੇ ਹੀ ਪ੍ਰਿੰਟ ਹੁੰਦੇ ਹਨ, ਇਸ ਲਈ ਇਨ੍ਹਾਂ ਦੀ ਪ੍ਰਿਟਿੰਗ ਇਥੇ ਰੱਖੀ ਜਾਵੇਗੀ। 

ਇੰਝ ਬਦਲਿਆ ਜਾਵੇਗਾ ਕੰਮ 
ਦੱਸਣਯੋਗ ਹੈ ਕਿ ਅਜੇ ਡੀ. ਐੱਲ. ਅਤੇ ਆਰ. ਸੀ. ਦਾ ਬਿਨੇਕਾਰ ਤੋਂ ਲੈ ਕੇ ਪ੍ਰਿੰਟਿੰਗ ਅਤੇ ਡਿਲਿਵਰੀ ਆਰ. ਟੀ. ਏ. ਜਾਂ ਲਾਇਸੈਂਸਿੰਗ ਅਥਾਰਿਟੀ ਦੇ ਪੱਧਰ 'ਤੇ ਹੁੰਦੀ ਹੈ। ਨਵੀਂ ਯੋਜਨਾ 'ਚ ਡੀ.ਐੱਲ. ਲਈ ਆਨਲਾਈਨ ਅਪੁਆਇਟਮੈਂਟ ਤੋਂ ਬਾਅਦ ਦਸਤਾਵੇਜ਼ਾਂ ਦੀ ਜਾਂਚ ਅਤੇ ਡਰਾਈਵਿੰਗ ਦਾ ਟੈਸਟ ਆਰ. ਟੀ. ਏ. ਟ੍ਰੈਕ 'ਤੇ ਹੋਵੇਗਾ। 
ਟੈਸਟ 'ਚੋਂ ਪਾਸ ਹੋਣ 'ਤੇ ਆਰ. ਟੀ. ਏ. ਦਫਤਰ ਇਥੋਂ ਅਪਰੂਵਲ ਕਰੇਗਾ, ਜਿਸ ਤੋਂ ਬਾਅਦ ਚੰਡੀਗੜ੍ਹ 'ਚ ਇਸ ਕੰਪਨੀ ਇਸ ਦਾ ਪ੍ਰਿੰਟ ਕੱਢ ਲਵੇਗਾ। ਇਸੇ ਤਰ੍ਹਾਂ ਆਰ. ਸੀ. 'ਚ ਕਾਗਜ਼ੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਰ. ਟੀ. ਏ. ਦੀ ਅਪਰੂਵਲ ਮਿਲਦੇ ਹੀ ਚੰਡੀਗੜ੍ਹ 'ਚ ਪ੍ਰਿੰਟ ਨਿਕਲੇਗਾ। ਪ੍ਰਿੰਟ ਨਿਕਲਣ ਤੋਂ ਬਾਅਦ ਆਰ. ਸੀ. ਜਾਂ ਡੀ. ਐੱਲ. ਨੂੰ ਦਿੱਤੇ ਗਏ ਪਤੇ 'ਤੇ ਡਾਕ ਰਾਹੀ ਭੇਜ ਦੇਣਗੇ। ਇਸ 'ਚ ਹਫਤੇ ਤੋਂ ਵੱਧ ਦਾ ਸਮÎਾਂ ਵੀ ਲੱਗ ਸਕਦਾ ਹੈ। ਇਸ ਬਾਰੇ ਸਟੇਟ ਟਰਾਂਸਪੋਰਟ ਕਮਿਸ਼ਨਰ ਗੁਰਪ੍ਰੀਤ ਖਹਿਰਾ ਨੇ ਦੱਸਿਆ ਕਿ ਪੂਰੀ ਯੋਜਨਾ ਬਣਾਉਣ ਤੋਂ ਬਾਅਦ ਇਸ ਦੇ ਲਈ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਨੂੰ ਉਮੀਦ ਹੈ ਇਕ ਮਹੀਨੇ ਦੇ ਅੰਦਰ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਇਹ ਸੂਵਿਧਾ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ।


shivani attri

Content Editor

Related News