ਹੁਕਮ ਜਾਰੀ : ਆਟੋ ਰਿਕਸ਼ਾ ’ਤੇ ਚਾਲਕਾਂ ਨੂੰ ਡਿਸਪਲੇ ਕਰਨੀ ਹੋਵੇਗੀ ਆਪਣੀ ਪੂਰੀ ਜਾਣਕਾਰੀ
Tuesday, Oct 05, 2021 - 03:35 PM (IST)
ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਵਲੋਂ ਫਿਰ ਤੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਹਿਰ ਵਿਚ ਚੱਲ ਰਹੇ ਆਟੋ ਰਿਕਸ਼ਾ ’ਤੇ ਚਾਲਕਾਂ ਨੂੰ ਆਪਣੀ ਪੂਰੀ ਜਾਣਕਾਰੀ ਡਿਸਪਲੇ ਕਰਨੀ ਹੋਵੇਗੀ। ਆਟੋ ਦੇ ਖੱਬੇ ਪਾਸੇ ਆਟੋ ਰਿਕਸ਼ਾ ਚਾਲਕ ਨੂੰ ਨਾਮ, ਸੰਪਰਕ ਨੰਬਰ ਅਤੇ ਪਤਾ ਆਦਿ ਡਿਟੇਲ ਦੇਣੀ ਹੋਵੇਗੀ। ਨਾਲ ਹੀ ਪੁਲਸ ਵੈਰੀਫਿਕੇਸ਼ਨ ਰਿਪੋਰਟ ਵੀ ਨਾਲ ਰੱਖਣੀ ਹੋਵੇਗੀ ਅਤੇ ਆਟੋ ਦੇ ਹੋਰ ਦਸਤਾਵੇਜ਼ ਵੀ ਪੂਰੇ ਹੋਣੇ ਚਾਹੀਦੇ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਮੋਟਰ ਵਹੀਕਲ ਐਕਟ 1988 ਦੀਆਂ ਵਿਵਸਥਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਚਲਾਨ ਦੇ ਨਾਲ ਹੀ ਆਟੋ ਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।
ਜ਼ਿਆਦਾਤਰ ਨੇ ਨਿਯਮ ਨਹੀਂ ਕੀਤੇ ਸਨ ਫਾਲੋ, ਇਸ ਲਈ ਦੁਬਾਰਾ ਜਾਰੀ ਕੀਤੇ ਹੁਕਮ
ਦੱਸ ਦਈਏ ਕਿ ਪਹਿਲਾਂ ਵੀ ਪ੍ਰਸ਼ਾਸਨ ਵਲੋਂ ਇਸ ਸਬੰਧ ਵਿਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਹੀ ਜ਼ਿਆਦਾਤਰ ਆਟੋ ਰਿਕਸ਼ਾ ਚਾਲਕਾਂ ਵਲੋਂ ਇਨ੍ਹਾਂ ’ਚੋਂ ਜ਼ਿਆਦਾਤਰ ਨਿਯਮਾਂ ਦੀ ਪਾਲਣਾ ਕੀਤੀ ਜਾ ਚੁੱਕੀ ਹੈ ਪਰ ਹਾਲੇ ਅਜਿਹੇ ਆਟੋ ਰਿਕਸ਼ਾ ਹਨ, ਜਿਨ੍ਹਾਂ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ, ਜਿਸਦੇ ਚਲਦੇ ਹੀ ਵਿਭਾਗ ਨੇ ਦੁਬਾਰਾ ਤੋਂ ਇਸ ਸੰਬੰਧ ’ਚ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਜਮੀਰ ਬਚੀ ਹੁੰਦੀ ਤਾਂ ਤੁਰੰਤ ਅਸਤੀਫ਼ੇ ਦੇ ਦਿੰਦੇ ਹਰਿਆਣਾ ਤੇ ਯੂਪੀ ਦੇ ਮੁੱਖ ਮੰਤਰੀ : ਪ੍ਰਤਾਪ ਸਿੰਘ ਬਾਜਵਾ
ਵਰਦੀ ਪਹਿਨਣ ਦੇ ਵੀ ਦਿੱਤੇ ਨਿਰਦੇਸ਼
ਚਾਲਕਾਂ ਨੂੰ ਤੈਅ ਵਰਦੀ ਪਹਿਨਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ, ਜੋ ਗਰੇਅ ਪੈਂਟ ਅਤੇ ਸ਼ਰਟ ਹੈ। ਇਸਤੋਂ ਇਲਾਵਾ ਸ਼ਰਟ ਦੀ ਸਾਹਮਣੇ ਵਾਲੀ ਜੇਬ ’ਤੇ ਡਰਾਇਵਰ ਦਾ ਨਾਂ ਵੀ ਲਿਖਿਆ ਹੋਣਾ ਚਾਹੀਦਾ ਹੈ।
ਲੜਕੀ ਨੂੰ ਅਗਵਾ ਕਰਨ ਦੀ ਕੀਤੀ ਸੀ ਕੋਸ਼ਿਸ਼
ਪਿਛਲੇ ਦਿਨੀਂ ਆਟੋ ਰਿਕਸ਼ਾ ਦੀ ਇਕ ਘਟਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲਿਹਾਜ਼ ਤੋਂ ਇਹ ਕਦਮ ਚੁੱਕੇ ਜਾ ਰਹੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸੈਕਟਰ-10 ਦੇ ਕਾਲਜ ਤੋਂ ਸੈਕਟਰ-23 ਸਥਿਤ ਘਰ ਜਾਣ ਲਈ ਆਟੋ ਵਿਚ ਸਵਾਰ 18 ਸਾਲਾ ਵਿਦਿਆਰਥਣ ਨੂੰ ਚਾਲਕ ਅਤੇ ਇਕ ਔਰਤ ਜ਼ਬਰਦਸਤੀ ਦੂਜੇ ਰਾਹ ’ਤੇ ਲਿਜਾਣ ਲੱਗੇ ਸਨ। ਕਈ ਵਾਰ ਕਹਿਣ ਦੇ ਬਾਵਜੂਦ ਜਦੋਂ ਚਾਲਕ ਨੇ ਰਾਹ ਨਹੀਂ ਬਦਲਿਆ ਤਾਂ ਜਾਨ ਬਚਾਉਣ ਲਈ ਵਿਦਿਆਰਥਣ ਨੇ ਆਟੋ ’ਚੋਂ ਛਾਲ ਮਾਰ ਦਿੱਤੀ ਸੀ। ਇਹ ਵੇਖ ਆਟੋ ਚਾਲਕ ਮੌਕੇ ਤੋਂ ਭੱਜ ਨਿਕਲਿਆ ਸੀ। ਵਿਦਿਆਰਥਣ ਦੇ ਪੈਰ ਵਿਚ ਸੱਟ ਲੱਗੀ ਸੀ। ਵਿਦਿਆਰਥਣ ਦੇ ਭਰਾ ਨੇ ਇਸ ਸਬੰਧ ਵਿਚ ਪੁਲਸ ਵਿਚ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ।
ਇਹ ਵੀ ਪੜ੍ਹੋ : ਯੋਗੀ ਅਤੇ ਮੋਦੀ ’ਚ ਅੰਗਰੇਜ਼ ਸ਼ਾਸਕਾਂ ਦੀ ਆਤਮਾ ਵੜੀ : ਰਾਘਵ ਚੱਢਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ