ਮੋਹਾਲੀ ਤੋਂ ਟੈਕਸੀ ਬੁੱਕ ਕਰਵਾ ਫਗਵਾੜੇ ਆ ਕੇ ਲੁੱਟਿਆ ਡਰਾਈਵਰ, ਪਿਸਤੌਲ ਦੀ ਨੋਕ ''ਤੇ ਖੋਹੀ ਕਾਰ, ਮੋਬਾਈਲ ਤੇ ਨਕਦੀ

Tuesday, Nov 22, 2022 - 01:00 AM (IST)

ਫਗਵਾੜਾ (ਜਲੋਟਾ) : ਫਗਵਾੜਾ 'ਚ ਗੰਨ ਪੁਆਇੰਟ 'ਤੇ ਇਕ ਕਾਰ ਚਾਲਕ ਪਾਸੋਂ ਸਵਿਫਟ ਕਾਰ, ਉਸ ਦੇ ਦੋ ਮੋਬਾਈਲ ਫੋਨ ਅਤੇ ਕਰੀਬ 4 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਸਲਾਧਾਰੀ ਲੁਟੇਰੇ ਫਿਲਮੀ ਅੰਦਾਜ਼ 'ਚ ਲੁੱਟ ਦਾ ਸ਼ਿਕਾਰ ਬਣੇ ਕਾਰ ਚਾਲਕ ਨੂੰ ਫਗਵਾੜਾ ਦੀ ਸੜਕ ਵਿਚਾਲੇ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਸ ਥਾਣਾ ਸਤਨਾਮਪੁਰਾ ਵਿਖੇ ਪੁਲਿਸ ਨੇ ਚਾਰ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 379-ਬੀ, 34 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਤਾਂਤਰਿਕ ਦਾ ਵਹਿਸ਼ੀਪੁਣਾ ! ਪ੍ਰੇਮੀ-ਪ੍ਰੇਮਿਕਾ ਨੂੰ ਗੂੰਦ ਨਾਲ ਜੋੜ ਕੇ ਕੀਤੇ ਕਈ ਵਾਰ, ਦਿੱਤੀ ਰੂਹ ਕੰਬਾਊ ਮੌਤ

ਪੁਲਸ ਨੂੰ ਦਰਜ ਕਰਵਾਏ ਬਿਆਨ 'ਚ ਕਾਰ ਡਰਾਈਵਰ ਹਰਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਝਾਸਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਦੱਸਿਆ ਹੈ ਕਿ ਉਹ ਪੇਸ਼ੇ ਤੋਂ ਡਰਾਈਵਰ ਹੈ ਅਤੇ ਟੈਕਸੀ ਚਲਾਉਂਦਾ ਹੈ। ਮੁਲਜ਼ਮ ਲੁਟੇਰਿਆਂ ਨੇ ਸੈਕਟਰ 68 ਮੋਹਾਲੀ ਤੋਂ ਖਰੜ ਤਕ ਕਾਰ ਬੁੱਕ ਕਰਵਾਈ ਸੀ ਅਤੇ ਇਸ ਦੌਰਾਨ ਲੁਟੇਰੇ ਫਗਵਾੜਾ ਤਕ ਉਸ ਨੂੰ ਲੈ ਆਏ ਅਤੇ ਉਸ ਤੋ ਲੁੱਟ ਖੋਹ ਕਰਨ ਤੋਂ ਬਾਅਦ ਉਸ ਨੂੰ ਇੱਥੇ ਉਤਾਰ ਗਏ ਹਨ। ਪੁਲਸ ਮੁਤਾਬਕ ਲੁਟੇਰਿਆਂ ਨੇ ਹਰਜਸਪ੍ਰੀਤ ਸਿੰਘ ਨੂੰ ਕਾਰ ਲੁੱਟਣ ਤੋਂ ਬਾਅਦ ਉਸ ਦੇ ਮੋਬਾਈਲ ਫੋਨ ਦੀ ਵਰਤੋਂ ਕਰ ਪੇਟੀਐੱਮ ਐਪ ਰਾਹੀ ਪੈਸੇਆਂ ਦਾ ਭੁਗਤਾਨ ਕਰ ਪਿੰਡ ਚੱਕ ਹਕੀਮ ਪਿੰਡ ਨੇੜੇ ਇਕ ਪੈਟਰੋਲ ਪੰਪ ਤੋਂ ਕਾਰ 'ਚ ਡੀਜਲ ਭਰਵਾਇਆ ਸੀ। ਪੁਲਸ ਨੂੰ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ। ਫਗਵਾੜਾ ਪੁਲਸ ਨੇ ਲੁੱਟ ਦੀ ਐੱਫ. ਆਈ. ਆਰ. ਦਰਜ ਕਰਕੇ ਖਰੜ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News