10 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਡਰਾਈਵਰ ਤੇ ਕੰਡਕਟਰ ਗ੍ਰਿਫ਼ਤਾਰ

Friday, Aug 11, 2017 - 12:08 AM (IST)

10 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਡਰਾਈਵਰ ਤੇ ਕੰਡਕਟਰ ਗ੍ਰਿਫ਼ਤਾਰ

ਸੁਜਾਨਪੁਰ, ਪਠਾਨਕੋਟ,   (ਜੋਤੀ, ਬਖਸ਼ੀ, ਸ਼ਾਰਦਾ, ਹੀਰਾ ਲਾਲ, ਸਾਹਿਲ)-  ਸੁਜਾਨਪੁਰ ਪੁਲਸ ਨੇ ਇਕ ਬੱਸ 'ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ।
ਥਾਣਾ ਮੁਖੀ ਹਰਿਕ੍ਰਿਸ਼ਨ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਜੇ. ਕੇ. 20-3102 ਬੱਸ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਹੈ। ਉਸ ਵਿਚ ਬੱਸ ਦੇ ਡਰਾਈਵਰ ਤੇ ਕੰਡਕਟਰ ਵੱਲੋਂ ਨਾਜਾਇਜ਼ ਤੌਰ 'ਤੇ ਸ਼ਰਾਬ ਰੱਖੀ ਹੋਈ ਹੈ, ਜਿਸ ਦੇ ਕਾਰਨ ਸੁਜਾਨਪੁਰ ਪੁਲਸ ਵੱਲੋਂ ਪੁਲ ਨੰਬਰ 5 ਦੇ ਨੇੜੇ ਨਾਕੇ ਦੌਰਾਨ ਉਕਤ ਨੰਬਰ ਦੀ ਬੱਸ ਨੂੰ ਰੋਕ ਕੇ ਤਾਲਾਸ਼ੀ ਲਈ ਤਾਂ ਉਸ ਵਿਚੋਂ 6 ਪੇਟੀਆਂ ਬੀ. ਪੀ., 3 ਪੇਟੀਆਂ ਆਰ. ਸੀ. ਤੇ 1 ਪੇਟੀ ਆਈ. ਬੀ. ਬਰਾਮਦ ਕੀਤੀ। ਬੱਸ ਚਾਲਕ ਦੀ ਪਛਾਣ ਰਮਨਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਕੋਹਾੜਾ ਲੁਧਿਆਣਾ ਤੇ ਕੰਡਕਟਰ ਹਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਘਣੀਏ ਫਰੀਦਕੋਟ ਦੇ ਰੂਪ 'ਚ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਅਤੇ ਜੇ. ਐਂਡ. ਕੇ. 'ਚ ਮਹਿੰਗੇ ਭਾਅ 'ਤੇ ਵੇਚਦੇ ਹਨ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।


Related News