ਜਲੰਧਰ ਦੇ ਇਸ ਥਾਣੇ ''ਚ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ, ਲਾਗੂ ਹੋਇਆ ਨਵਾਂ ਨਿਯਮ
Sunday, Oct 01, 2023 - 02:42 PM (IST)
ਜਲੰਧਰ (ਸੋਨੂੰ)- ਪਿਛਲੇ ਕੁਝ ਸਮੇਂ ਤੋਂ ਮੰਦਿਰਾਂ ਅਤੇ ਗੁਰਦੁਆਰਿਆਂ ਦੇ ਬਾਹਰ ਡਰੈੱਸ ਕੋਡ ਨੂੰ ਲੈ ਕੇ ਪੋਸਟਰ ਲਗਾਏ ਜਾ ਰਹੇ ਹਨ ਅਤੇ ਲਿਖਿਆ ਗਿਆ ਹੈ ਕਿ ਕੋਈ ਵੀ ਪੁਰਸ਼ ਜਾਂ ਔਰਤ ਸ਼ਾਰਟਸ, ਕੈਪਰੀਸ, ਕੱਟ-ਆਫ਼ ਜੀਨਸ, ਸਕਰਟ ਜਾਂ ਨਿੱਕਰ ਪਾ ਕੇ ਅੰਦਰ ਨਹੀਂ ਆ ਸਕਦਾ ਹੈ। ਪਰ ਹੁਣ ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਇਕ ਥਾਣੇ ਤੋਂ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਵਿੱਚ ਨਵਾਂ ਨਿਯਮ ਲਾਗੂ ਹੋਇਆ ਹੈ। ਥਾਣੇ ਦੇ ਬਾਹਰ ਲਿਖਿਆ ਗਿਆ ਹੈ ਕਿ ਕੋਈ ਵੀ ਵਿਅਕਤੀ ਨਿੱਕਰ ਅਤੇ ਕੈਪਰੀ ਪਹਿਨ ਕੇ ਅੰਦਰ ਨਹੀਂ ਆ ਸਕਦਾ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ
ਇਸ ਸਬੰਧੀ ਡਿਊਟੀ ਅਫ਼ਸਰ ਨਾਰਾਇਣ ਗੌਰ ਨੇ ਕਿਹਾ ਕਿ ਇਹ ਸਾਡਾ ਬਹੁਤ ਪੁਰਾਣਾ ਨਿਯਮ ਹੈ, ਕਿਉਂਕਿ ਥਾਣੇ ਵਿੱਚ ਔਰਤਾਂ ਵੀ ਆਉਂਦੀਆਂ ਹਨ ਅਤੇ ਮਹਿਲਾ ਮੁਲਾਜ਼ਮ ਵੀ ਹਨ। ਉਨ੍ਹਾਂ ਕਿਹਾ ਕਿ ਇਸ ਲਈ ਮਰਿਆਦਾ ਦਾ ਧਿਆਨ ਰੱਖਦੇ ਹੋਏ ਨੋਟਿਸ ਜਾਰੀ ਕੀਤਾ ਗਿਆ ਹੈ। ਜੇਕਰ ਕੋਈ ਅਜਿਹੇ ਕੱਪੜੇ ਪਾ ਕੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਘਰੋਂ ਕੱਪੜੇ ਬਦਲ ਕੇ ਅੰਦਰ ਆਉਣ।
ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ