ਰੂਬੀ ਯਾਦਵ ਰੇਲਵੇ ਵਿਭਾਗ ''ਚ ਨੌਕਰੀ ਕਰ ਕੇ ਮਾਪਿਆਂ ਦੀ ਗਰੀਬੀ ਮਿਟਾਉਣਾ ਚਾਹੁੰਦੀ

Wednesday, Dec 06, 2017 - 07:40 AM (IST)

ਬਾਘਾਪੁਰਾਣਾ  (ਰਾਕੇਸ਼) - ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੀ ਬੀ. ਏ. ਪਹਿਲੇ ਸਾਲ 'ਚ ਪੜ੍ਹਨ ਵਾਲੀ ਰੂਬੀ ਯਾਦਵ, ਜਿਸ ਨੇ ਪ੍ਰੋ. ਕਿਰਨਜੀਤ ਕੌਰ ਦੀ ਅਗਵਾਈ 'ਚ ਪੰਜਾਬ ਯੂਨੀਵਰਸਿਟੀ ਇੰਟਰ ਕਾਲਜ ਜਿਮਨਾਸਟਿਕ ਚੈਂਪੀਅਨਸ਼ਿਪ 'ਚ ਭਾਗ ਲਿਆ। ਇਸ ਚੈਂਪੀਅਨਸ਼ਿਪ 'ਚ ਰੂਬੀ ਯਾਦਵ ਨੇ ਓਵਰਆਲ ਤੀਸਰਾ ਸਥਾਨ ਹਾਸਲ ਕਰ ਕੇ ਆਪਣੇ ਕਾਲਜ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਜਿੱਤ ਸਬੰਧੀ ਜਦੋਂ ਰੂਬੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਮੈਂ ਨਾਗਲਾ ਹਰੀਆ ਫਿਰੋਜ਼ਾਬਾਦ ਯੂ. ਪੀ. ਦੀ ਰਹਿਣ ਵਾਲੀ ਹਾਂ। ਮੇਰੇ ਪਿਤਾ ਜੀ ਉੱਥੇ ਮਜ਼ਦੂਰੀ ਕਰਦੇ ਹਨ ਅਤੇ ਮੈਂ 6 ਭੈਣਾਂ 'ਚੋਂ ਸਭ ਤੋਂ ਵੱਡੀ ਹਾਂ। ਮੇਰਾ ਪੜ੍ਹਾਈ ਦੇ ਨਾਲ ਖੇਡਾਂ 'ਚ ਵੀ ਸ਼ੌਕ ਸੀ ਅਤੇ ਮੈਂ ਪਰਿਵਾਰ ਦੀ ਅੰਤਾਂ ਦੀ ਗਰੀਬੀ ਮਿਟਾਉਣ ਲਈ ਕੁਝ ਬਣਨਾ ਚਾਹੁੰਦੀ ਸੀ, ਇਸ ਨਿਸ਼ਾਨੇ ਨੂੰ ਲੈ ਕੇ ਮੇਰਾ ਸ਼ੌਕ ਜਿਮਨਾਸਟਿਕ ਵੱਲ ਗਿਆ ਅਤੇ ਇਸ ਗਰੀਬੀ ਨੂੰ ਲੈ ਕੇ ਮੈਂ ਸੁਖਾਨੰਦ ਕਾਲਜ ਮੁਫਤ ਦਾਖਲਾ ਲਿਆ ਅਤੇ ਕਾਲਜ ਵਾਲਿਆਂ ਨੇ ਮੈਨੂੰ ਮੌਕਾ ਦਿੱਤਾ, ਜਿਸ ਕਰ ਕੇ ਉਸ ਨੇ ਮੈਡਲ ਹਾਸਲ ਕੀਤਾ ਹੈ।  ਹੁਣ ਉਸ ਦਾ ਮੁੱਖ ਉਦੇਸ਼ ਇੰਟਰਨੈਸ਼ਨਲ ਪੱਧਰ ਦੀ ਖਿਡਾਰੀ ਬਣਨ ਦਾ ਹੈ ਅਤੇ ਰੇਲਵੇ ਵਿਭਾਗ 'ਚ ਨੌਕਰੀ ਕਰਨਾ ਮੇਰੇ ਮਨ ਦੀ ਇੱਛਾ ਹੈ ਅਤੇ ਨੌਕਰੀ ਕਰ ਕੇ ਮੈਂ ਆਪਣੇ ਮਾਪਿਆਂ ਦੀ ਗਰੀਬੀ ਨੂੰ ਮਿਟਾਉਣਾ ਹੈ।


Related News