ਬਰਸਾਤ ਦੀ ਦਸਤਕ ਦੇ ਬਾਵਜੂਦ ਨਹੀਂ ਹੋਈ ਡਰੇਨਾਂ ਦੀ ਸਫਾਈ

Sunday, Jul 22, 2018 - 05:52 AM (IST)

ਬਰਸਾਤ ਦੀ ਦਸਤਕ ਦੇ ਬਾਵਜੂਦ ਨਹੀਂ ਹੋਈ ਡਰੇਨਾਂ ਦੀ ਸਫਾਈ

ਪਟਿਆਲਾ,   (ਜੋਸਨ)-  ਇਸ ਮਹੀਨੇ ’ਚ ਰੁਕ-ਰੁਕ ਕੇ ਪੈ ਰਹੀ ਬਰਸਾਤ ਕਾਰਨ ਪਟਿਆਲਵੀਆਂ ਦੇ ਜਿਥੇ ਸਾਹ ਸੂਤ ਜਾਂਦੇ ਹਨ, ਉਥੇ ਮਾਪਿਆਂ ਨੂੰ ਸਭ ਤੋਂ ਵੱਡੀ ਚਿੰਤਾ ਬਰਸਾਤਾਂ ਕਾਰਨ  ਖਡ਼੍ਹਨ ਵਾਲੇ ਪਾਣੀ ’ਚੋਂ ਆਪਣੇ ਬੱਚਿਆਂ ਨੂੰ ਲਿਆਉਣ ਦੀ ਪੈ ਜਾਂਦੀ ਹੈ ਕਿਉਂਕਿ ਸ਼ਹਿਰ ਵਿਚ ਅੰਦਰ ਤੇ ਬਾਹਰ ਕਿਤੇ ਵੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਉਧਰੋਂ ਭਾਰੀ ਬਰਸਾਤ ਦੀ ਦਸਤਕ ਦੇ ਬਾਵਜੂਦ ਵੀ ਡਰੇਨਾਂ ਦੀ ਸਫਾਈ ਨਹੀਂ ਹੋ ਸਕੀ ਜਿਸ ਨੇ ਸ਼ਹਿਰ ਵਾਸੀਆਂ ਦੀ ਚਿੰਤਾ ਵਿਚ ਵਾਧਾ ਕਰ ਦਿੱਤਾ ਹੈ।  
ਸ਼ਹਿਰ ਦੇ ਬੱਚਿਆਂ ਨੇ ਮੇਅਰ ਅੰਕਲ ਨੂੰ ਆਖਿਆ ਹੈ ਕਿ ‘ਅਗਰ ਪਾਨੀ ਆਇਆ ਤੋਂ ਕਯਾ ਆਪ  ਹਮੇਂ ਬਚਾ ਲੇਂਗੇ।’ ਹੁਣ ਦੇਖਣਾ ਹੈ ਕਿ ਜੇਕਰ ਪਾਣੀ ਵਿਚ ਬੱਚੇ ਫਸ ਜਾਂਦੇ ਹਨ ਤਾਂ ਸ਼ਹਿਰ ਦੇ ਫਸਟ ਸਿਟੀਜ਼ਨ ਵਜੋਂ ਜਾਣੇ ਜਾਂਦੇ ਮੇਅਰ ਅੰਕਲ ਕੀ ਉਹ ਬੱਚਿਆਂ ਨੂੰ ਪਾਣੀ ’ਚੋਂ ਕੱਢਣ ਲਈ ਜਾਣਗੇ ਜਾਂ ਫਿਰ ਸ਼ਾਮ ਸਮੇਂ ਇਕ ਤੂਫਾਨੀ ਦੌਰਾ ਕਰ ਕੇ ਸਿਰਫ਼ ਜਾਇਜ਼ਾ ਹੀ ਲੈਣਗੇ।
 ਸ਼ਹਿਰ ਦੀ ਮਾਡ਼ੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੇ ਇਕ ਵਾਰ ਫਿਰ ਮੇਅਰ  ਨੂੰ ਅਪੀਲ ਕੀਤੀ ਤੇ ਆਖਿਆ ਕਿ ਉਹ ਸਮਾਂ ਰਹਿੰਦੇ ਪਾਣੀ ਦੀ ਨਿਕਾਸੀ ਲਈ ‘ਸਟਾਰਮ’ ਸਿਸਟਮ ਪੁਆ ਦੇਣ ਨਹੀਂ ਤਾਂ ਇੰਝ ਹੀ ਗੱਲਾਂ-ਗੱਲਾਂ ਵਿਚ ਸਮਾਂ ਨਿਕਲ ਜਾਵੇ। 
ਹੋ ਸਕਦਾ ਹੈ ਕਿ ਮੁਡ਼ ਬਾਦਲ  ਦੀ ਸਰਕਾਰ ਆ ਜਾਵੇ, ਜਿਸ ’ਤੇ ਫਿਰ ਆਪ ਨੂੰ ਇਹ ਆਖਣ ਦਾ ਮੌਕਾ ਨਹੀਂ ਮਿਲੇਗਾ।
 


Related News