ਜੋ ਹੋ ਖੁੱਲ੍ਹ ਕੇ ਸਾਹਮਣੇ ਆਓ ਫਿਰ ਮਿਲਣਗੇ ਹੱਕ : ਡ੍ਰੈਗ ਕੁਈਨ ਰੋਵੀਨਾ

Monday, Dec 04, 2017 - 11:51 PM (IST)

ਜੋ ਹੋ ਖੁੱਲ੍ਹ ਕੇ ਸਾਹਮਣੇ ਆਓ ਫਿਰ ਮਿਲਣਗੇ ਹੱਕ : ਡ੍ਰੈਗ ਕੁਈਨ ਰੋਵੀਨਾ

ਚੰਡੀਗੜ੍ਹ (ਬਿਊਰੋ)- ਐਲ.ਜੀ.ਬੀ.ਟੀ. ਕਮਿਊਨਿਟੀ ਨੂੰ ਇਕ ਵੱਖਰੀ ਪਛਾਣ ਦਿਵਾਉਣ ਦੇ ਮੰਤਵ ਨਾਲ ਕੰਮ ਕਰ ਰਹੇ ਰੋਬਿਨ ਸ਼ਰਮਾ ਜੋ ਕਿ ਰੋਵੀਨਾ ਟੈਂਪੋਨ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਦਾ ਕਹਿਣਾ ਹੈ ਕਿ ਇਸ ਕਮਿਊਨਿਟੀ ਨਾਲ ਸਬੰਧਤ ਲੋਕਾਂ ਨੂੰ ਆਪਣੀ ਪਛਾਣ ਲੁਕਾਉਣੀ ਨਹੀਂ ਚਾਹੀਦੀ ਸਗੋਂ ਖੁਲ ਕੇ ਅੱਗੇ ਆਉਣਾ ਚਾਹੀਦਾ ਹੈ।

PunjabKesari

ਚੰਡੀਗੜ੍ਹ ਵਿਚ ਆਪਣੇ ਆਪ ਵਿਚ ਪਹਿਲੇ ਡ੍ਰੈਗ ਕੁਈਨ ਕੰਸੈਪਟ ਨੂੰ ਲੈ ਕੇ ਆਏ ਰੋਵੀਨਾ ਨੇ ਦੱਸਿਆ ਕਿ ਉਨ੍ਹਾਂ ਨੇ ਡ੍ਰੈਗ ਕੁਈਨ ਕੰਸੈਪਟ ਦੀ ਕੁਝ ਮਹੀਨੇ ਪਹਿਲਾਂ ਹੀ ਸ਼ੁਰੂਆਤ ਕੀਤੀ ਹੈ। ਇਹ ਕੰਸੈਪਟ ਅਸਲ ਵਿਚ ਰੂਪੋਲ ਡ੍ਰੈਗ ਰੇਸ ’ਤੇ ਸ਼ੁਰੂ ਹੋਇਆ ਸੀ, ਜੋ ਕਿ ਵਿਦੇਸ਼ਾਂ ਵਿਚ ਕਾਫੀ ਪ੍ਰਸਿੱਧ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਰੋਵੀਨਾ ਨੇ ਦੱਸਿਆ ਕਿ ਮੇਰਾ ਮੰਤਵ ਹੈ ਕਿ ਐਲ.ਜੀ.ਬੀ. ਟੀ. ਕਮਿਊਨਿਟੀ ਦੇ ਲੋਕ ਖੁਲ ਕੇ ਅੱਗੇ ਆਉਣ ਅਤੇ ਕਮਿਊਨਿਟੀ ਨਾਲ ਸਬੰਧਿਤ ਸੀ.ਡੀ. (ਕ੍ਰਾਸ ਡਰੈਸਰ) ਸਿਰਫ ਰਾਤ ਨੂੰ ਘਰੋਂ ਬਾਹਰ ਨਿਕਲਣ ਨੂੰ ਮਜਬੂਰ ਨਾ ਰਹਿਣ। ਸਗੋਂ ਜਿਸ ਖਿੱਤੇ ਵਿਚ ਉਹ ਮੁਹਾਰਤ ਰੱਖਦੇ ਹਨ ਉਸ ਖਿੱਤੇ ਵਿਚ ਉਹ ਨਾਮ ਕਮਾਉਣ।

PunjabKesari

ਰੋਵੀਨਾ ਨੇ ਕਿਹਾ ਕਿ ਮੈਂ ਇਹ ਨਹੀਂ ਕਿਹਾ ਕਿ ਸਭ ਡ੍ਰੈਗ ਕੁਈਨ ਹੀ ਬਣ ਜਾਣ ਕਿਉਂਕਿ ਸਭ ਕੋਲ ਇਸ ਤਰ੍ਹਾਂ ਦੀ ਕਲਾ ਨਹੀਂ ਹੈ ਪਰ ਜੋ ਉਹ ਕਰਨਾ ਚਾਹੁੰਦੇ ਹਨ ਉਹ ਜ਼ਰੂਰ ਕਰਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੇਸ਼ ਦੇ ਇਕ ਛੋਟੇ ਸ਼ਹਿਰ ਤੋਂ ਇਸ ਕੰਸੈਪਟ ਦੀ ਸ਼ੁਰੂਆਤ ਕੀਤੀ ਹੈ, ਤੁਹਾਨੂੰ ਔਕੜਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਤਾਂ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਇਸ ਲਈ ਚੁਣਿਆ ਕਿਉਂਕਿ ਚੰਡੀਗੜ ਵਿਚ ਐਲ.ਜੀ.ਬੀ.ਟੀ. ਕਮਿਊਨਿਟੀ ਵੈਲਫੇਅਰ ਬੋਰਡ ਸਥਾਪਿਤ ਹੈ। ਫਿਰ ਚੰਡੀਗੜ ਦੀ ਚੋਣ ਕਿਉਂ ਨਹੀਂ।

PunjabKesari
ਮੈਂ ਕੁਝ ਲੋਕਾਂ ਨਾਲ ਮਿਲ ਕੇ ਕੋਸ਼ਿਸ਼ ਵਿਚ ਹਾਂ ਕਿ ਹਰ ਇਕ ਸੈਕਸੁਐਲਿਟੀ ਨੂੰ ਇਕ ਪਲੇਟਫਾਮ ’ਤੇ ਲਿਆਂਦਾ ਜਾ ਸਕੇ ਅਤੇ ਅਜਿਹੇ ਲੋਕਾਂ ਨੂੰ ਇਕ ਮੌਕਾ ਉਪਲਬਧ ਕਰਵਾ ਸਕੀਏ ਤਾਂ ਜੋ ਉਹ ਸਮਾਜ ਵਿਚ ਬਰਾਬਰਤਾ ਦਾ ਹੱਕ ਹਾਸਲ ਕਰ ਸਕਣ। ਇਹ ਸਮਾਂ ਡ੍ਰੈਗ ਕਵੀਨ ਦਾ ਨਹੀਂ ਸਗੋਂ ਡ੍ਰੈਗ ਕਲਚਰ ਦਾ ਹੈ।

PunjabKesari

ਰੋਵੀਨਾ ਨੇ ਦੱਸਿਆ ਕਿ ਡ੍ਰੈਗ ਸ਼ਬਦ ਦਾ ਮਤਲਬ ਹੈ ਇਕ ਕਲਾ, ਜੋ ਹਰ ਕੋਈ ਨਹੀਂ ਕਰ ਸਕਦਾ ਪਰ ਜੋ ਕਰਦਾ ਹੈ ਉਹ ਇਕ ਕੁਈਨ ਹੈ। ਇਹ ਸਾਡੇ ਲਈ ਇਕ ਨਵਾਂ ਕੰਸੈਪਟ ਹੈ। ਜਿਸ ਤਰ੍ਹਾਂ ਸਾਨੂੰ ਐਲ.ਜੀ.ਬੀ.ਟੀ. ਦੇ ਹੱਕ ਹਾਸਲ ਕਰਨ ਵਿਚ ਸਮਾਂ ਲੱਗਾ ਹੈ ਉਸੇ ਤਰ੍ਹਾਂ ਡ੍ਰੈਗ ਕੁਈਨ ਕੰਸੈਪਟ ਨੂੰ ਅਜੇ ਥੋੜ੍ਹਾ ਸਮਾਂ ਲੱਗ ਸਕਦਾ ਹੈ। ਰੋਵੀਨਾ ਨੇ ਕਿਹਾ ਕਿ ਸਾਨੂੰ ਆਪਣੀ ਪਛਾਣ ਨੂੰ ਲੁਕਾਉਣਾ ਨਹੀਂ ਚਾਹੀਦਾ ਅਤੇ ਅਸੀਂ ਜੋ ਵੀ ਹਾਂ ਸਾਨੂੰ ਉਸ ਨੂੰ ਸਾਰਿਆਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ, ਬਸ ਇਹ ਹੀ ਡ੍ਰੈਗ ਕੁਈਨ, ਜਿਸ ਨੂੰ ਲੋਕ ਹੌਲੀ-ਹੌਲੀ ਜਾਣਨਗੇ ਅਤੇ ਪਸੰਦ ਵੀ ਕਰਨਗੇ।

PunjabKesari


Related News