GNDU ਦੇ ਡੀਨ ਨੂੰ ਮਹਿੰਗੀ ਪਈ ਰਾਹੁਲ ਗਾਂਧੀ ਦੀ ਅੰਮ੍ਰਿਤਸਰੀ ਫੇਰੀ

Wednesday, Oct 11, 2023 - 11:48 AM (IST)

ਅੰਮ੍ਰਿਤਸਰ (ਸੰਜੀਵ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਡਾ. ਸਰਬਜੋਤ ਸਿੰਘ ਬਹਿਲ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ ਮਹਿੰਗੀ ਪਈ। ਯੂਨੀਵਰਸਿਟੀ ਵਲੋਂ ਉਨ੍ਹਾਂ ਤੋਂ ਮੰਗਲਵਾਰ ਨੂੰ ਅਕਾਦਮਿਕ ਮਾਮਲੇ ਦੇ ਡੀਨ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ ਹੈ ਅਤੇ ਇਸ ਅਹੁਦੇ ’ਤੇ ਬਿਕਰਮਜੀਤ ਸਿੰਘ ਬਾਜਵਾ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਡਾ. ਬਹਿਲ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਹੈੱਡ ਦੇ ਅਹੁਦੇ ’ਤੇ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਪਾਕਿ ਨਾਲ ਜੁੜੀਆਂ ਤਾਰਾਂ, ਸਿਟ ਦੀ ਰਿਪੋਰਟ ਨੇ ਖੋਲ੍ਹੇ ਰਾਜ਼

ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਦੋ ਦਿਨਾਂ ਅੰਮ੍ਰਿਤਸਰ ਦੀ ਫੇਰੀ ’ਤੇ ਆਏ ਸਨ, ਜਿਸ ਦੌਰਾਨ ਡਾ. ਸਰਬਜੋਤ ਸਿੰਘ ਬਹਿਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦੌਰਾਨ ਉਨ੍ਹਾਂ ਦੇ ਨਾਲ ਰਹੇ ਸਨ। ਇਸ ਫੇਰੀ ਦੌਰਾਨ ਕੋਈ ਵੀ ਨੇਤਾ ਰਾਹੁਲ ਗਾਂਧੀ ਦੇ ਨੇੜੇ ਨਹੀਂ ਸੀ, ਕਿਉਂਕਿ ਇਹ ਉਨ੍ਹਾਂ ਦੀ ਇਕ ਧਾਰਮਿਕ ਫੇਰੀ ਦੱਸੀ ਗਈ ਸੀ। ਕੁਝ ਹੀ ਚਿਹਰੇ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਹੁਲ ਗਾਂਧੀ ਨਾਲ ਦੇਖੇ ਗਏ ਸਨ, ਜਿਨ੍ਹਾਂ ਵਿਚੋਂ ਡਾ. ਸਰਬਜੋਤ ਸਿੰਘ ਇਕ ਸਨ। ਡਾ. ਬਹਿਲ ਵਲੋਂ ਆਪਣਾ ਇਹ ਅਹੁਦਾ ਛੱਡਿਆ ਗਿਆ ਹੈ ਜਾਂ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕੀਤਾ ਗਿਆ ਹੈ, ਇਸ ਬਾਰੇ ਯੂਨੀਵਰਸਿਟੀ ਵਲੋਂ ਕੁਝ ਵੀ ਨਹੀਂ ਕਿਹਾ ਜਾ ਰਿਹਾ।

ਇਹ ਵੀ ਪੜ੍ਹੋ :  ਪੰਜਾਬੀ ਭਾਸ਼ਾ 'ਚ ਬੋਰਡ ਲਿਖਣ ਨੂੰ ਲੈ ਕੇ ਮੁੜ ਨਵਾਂ ਫਰਮਾਨ ਜਾਰੀ

ਡਾਇਰੈਕਟਰ ਪਲੈਸਮੇਂਟ ਦੇ ਅਹੁਦੇ ’ਤੇ ਸਨ ਬੀ. ਐੱਸ. ਬਾਜਵਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਨਿਯੁਕਤ ਕੀਤੇ ਗਏ ਡੀਨ ਅਕਾਦਮਿਕ ਬਿਕਰਮਜੀਤ ਸਿੰਘ ਬਾਜਵਾ ਯੂਨੀਵਰਸਿਟੀ ਦੇ ਕਈ ਮਹੱਤਵਪੂਰਨ ਅਹੁਦਿਆਂ ’ਤੇ ਰਹੇ ਹਨ। ਇਸ ਤੋਂ ਪਹਿਲਾਂ ਬਾਜਵਾ ਡੀਨ ਐਲੋਮਨੀ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਡਾਇਰੈਕਟਰ ਪਲੈਸਮੇਂਟ ਦੀ ਸੇਵਾ ਨਿਭਾਅ ਰਹੇ ਸਨ, ਜਦਕਿ ਹੁਣ ਡਾ. ਸਰਬਜੋਤ ਸਿੰਘ ਬਹਿਲ ਦੇ ਅਹੁਦਾ ਛੱਡਣ ਮਗਰੋਂ ਇਸ ’ਤੇ ਬੀ. ਐੱਸ. ਬਾਜਵਾ ਕੰਮਕਾਜ ਸੰਭਾਲ ਰਹੇ ਹਨ।

ਇਹ ਵੀ ਪੜ੍ਹੋ : ਨਾਭਾ ਵਿਖੇ ਮੂੰਹ ਕਾਲਾ ਕਰ ਤੇ ਜੁੱਤੀਆਂ ਦਾ ਹਾਰ ਪਾ ਕੇ ਸ਼ਰੇਆਮ ਵਿਅਕਤੀ ਦਾ ਕੱਢਿਆ ਜਲੂਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News