ਪੰਜਾਬ 'ਚ ਭਾਜਪਾ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ ਰਾਜਕੁਮਾਰ ਵੇਰਕਾ

Friday, Oct 13, 2023 - 12:54 PM (IST)

ਪੰਜਾਬ 'ਚ ਭਾਜਪਾ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ ਰਾਜਕੁਮਾਰ ਵੇਰਕਾ

ਅੰਮ੍ਰਿਤਸਰ-  ਪੰਜਾਬ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸੂਤਰਾਂ ਅਨੁਸਾਰ ਸੀਨੀਅਰ ਭਾਜਪਾ ਆਗੂ ਡਾ: ਰਾਜਕੁਮਾਰ ਵੇਰਕਾ ਭਾਜਪਾ ਦਾ ਪੱਲਾ ਛੱਡ ਕੇ ਫਿਰ ਤੋਂ ਕਾਂਗਰਸ 'ਚ ਵਾਪਸੀ ਕਰ ਸਕਦੇ ਹਨ। ਡਾ: ਵੇਰਕਾ ਦੀ ਗੱਲ ਕਰੀਏ  ਤਾਂ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਕਾਂਗਰਸੀ ਸੀਨੀਅਰ ਆਗੂਆਂ 'ਚ ਗਿਣੇ ਜਾਂਦੇ ਸੀ ਅਤੇ ਉਹ ਅਨੁਸੂਚਿਤ ਸਮਾਜ ਦੇ ਵੱਡੇ ਆਗੂ ਵੀ ਹਨ। 

ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ

ਵੇਰਕਾ 2012 ਅਤੇ 2017 'ਚ ਪੱਛਮੀ ਵਿਧਾਨ ਸਭਾ ਤੋਂ ਵਿਧਾਇਕ ਰਹੇ, ਜਦੋਂ ਕਿ ਉਹ 2007 ਅਤੇ 2022 'ਚ ਚੋਣਾਂ ਹਾਰ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਦੇ ਗਠਨ ਸਮੇਂ ਵੀ ਉਹ ਮੰਤਰੀ ਦੇ ਅਹੁਦੇ ਦੇ ਮਜ਼ਬੂਤ ​​ਦਾਅਵੇਦਾਰ ਸਨ ਪਰ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਮਿਲਿਆ ਸੀ। ਪੰਜਾਬ ਸਰਕਾਰ 'ਚ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੈਬਨਿਟ 'ਚ ਪੱਛਮੀ ਹਲਕੇ ਤੋਂ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਮੰਤਰੀ ਬਣਾਇਆ ਗਿਆ ਸੀ। ਡਾ: ਵੇਰਕਾ ਨੂੰ ਸਾਢੇ ਚਾਰ ਸਾਲਾਂ ਬਾਅਦ ਮਾਝਾ ਜ਼ੋਨ 'ਚ ਚੰਗੇ ਅਕਸ ਦਾ ਇਨਾਮ ਮਿਲਿਆ ਸੀ। 

ਇਹ ਵੀ ਪੜ੍ਹੋ- ਚੰਦਰਯਾਨ-3 ਦੀ ਸਫ਼ਲਤਾ ਤੋਂ ਬਾਅਦ ISRO ਦੇ ਮੈਂਬਰ ਮਹਿੰਦਰ ਪਾਲ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

ਦੱਸ ਦੇਈਏ ਵੇਕਰਾ ਕਾਂਗਰਸ ਦੀਆਂ ਅਣਗਹਿਲੀ ਵਾਲੀਆਂ ਨੀਤੀਆਂ ਤੋਂ ਨਾਰਾਜ਼ ਸਨ। ਜਿਸ ਦੇ ਚਲਦਿਆਂ ਉਹ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ। ਸੂਤਰਾਂ ਅਨੁਸਾਰ ਡਾ. ਵੇਰਕਾ ਫਿਰ ਕਾਂਗਰਸ 'ਚ ਵਾਪਸੀ ਕਰ ਸਕਦੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News