ਡਾ. ਧਰਮਵੀਰ ਗਾਂਧੀ ਤੇ ਸੁਰਜੀਤ ਸਿੰਘ ਰੱਖੜਾ ਦੇ ਖਿਲਾਫ ਕੇਸ ਦਰਜ
Sunday, May 19, 2019 - 07:49 AM (IST)

ਪਟਿਆਲਾ (ਬਲਜਿੰਦਰ)—ਨੈਸ਼ਨਲ ਹਾਈਵੇਅ ਰੋਕਣ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ 'ਚ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਖਿਲਾਫ ਪਟਿਆਲਾ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਵਾਂ ਵਲੋਂ ਰਾਤ ਨੂੰ ਆਪਣੇ ਸਮਰਥਕਾਂ ਸਮੇਤ ਨੈਸ਼ਨਲ ਹਾਈਵੇਅ ਜਾਮ ਕਰਨ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਦੋਸ਼ ਹੈ । ਜਾਣਕਾਰੀ ਮੁਤਾਬਕ ਦੋਵਾਂ ਨੇ ਸਮਾਣਾ ਦੇ ਨੇੜੇ ਪਿੰਡ ਫਤਿਹਪੁਰ 'ਚ ਮਿਲੀ ਸ਼ਰਾਬ ਨੂੰ ਕਾਂਗਰਸ ਦੀ ਸ਼ਰਾਬ ਦੱਸਦੇ ਹੋਏ ਇਹ ਰੋਸ ਪ੍ਰਦਰਸ਼ਨ ਕੀਤਾ।