ਡਾ. ਗਾਂਧੀ ਵੱਲੋਂ ਗੋਦ ਲਏ ਪਿੰਡ ਦੀ ਹਾਲਤ ਤਰਸਯੋਗ, ਲੋਕ ਪ੍ਰੇਸ਼ਾਨ

Friday, Jul 07, 2017 - 01:24 PM (IST)

 

ਪਟਿਆਲਾ — ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵਲੋਂ ਗੋਦ ਲਏ ਪਿੰਡ ਮਰੌੜੀ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਗੋਦ ਲਏ ਇਸ ਪਿੰਡ ਦੇ ਸਰਕਾਰੀ ਸਕੂਲ 'ਚ ਸੰਸਦ ਵੱਲੋਂ ਕਰਵਾਏ ਕੰਮ ਤਾਂ ਨਜ਼ਰ ਆਉਂਦੇ ਹਨ ਪਰ ਸਕੂਲਾਂ ਦੀ ਹਾਲਤ ਅਜੇ ਵੀ ਬਹੁਤ ਤਰਸਯੋਗ ਹੈ, ਜਿਥੇ ਬੱਚੇ ਜ਼ਮੀਨ 'ਤੇ ਬੈਠ ਕੇ ਪੜਦੇ ਨਜ਼ਰ ਆਉਂਦੇ ਹਨ।  
ਸੂਤਰਾਂ ਅਨੁਸਾਰ ਹੈਰਾਨੀ ਦੀ ਗੱਲ ਇਹ ਹੈ ਕਿ ਸੱਤਵੀ ਤੇ ਅੱਠਵੀ ਜਮਾਤ ਦੇ ਵਿਦਿਆਰਥੀ ਇਕ ਹੀ ਕਮਰੇ 'ਚ ਪੜ੍ਹਦੇ ਹਨ ਤੇ ਇਕ ਹੀ ਬਲੈਕ ਬੋਰਡ 'ਤੇ ਦੋ ਮਾਸਟਰ ਪੜਾ ਰਹੇ ਹਨ। ਮੋਦੀ ਸਰਕਾਰ ਦਾ ਬੇਟੀ ਬਚਾਓ ਬੇਟੀ ਪੜਾਓ ਦਾ ਨਾਅਰਾ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਜਮਾਤ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਪਿੰਡ ਦੀਆਂ ਬੇਟੀਆਂ ਨੂੰ ਜ਼ਮੀਨ ਉੱਤੇ ਬੈਠ ਕੇ ਪੜਨਾ ਪੈ ਰਿਹਾ ਹੈ। 9 ਵੀ ਜਮਾਤ ਦੇ ਵਿਦਿਆਰਥੀ ਜੋ ਬਿਨਾਂ ਪੱਖੇ ਦੇ ਬਾਹਰ ਬਰਾਡੇ 'ਚ ਬੈਠੇ ਹਨ। ਡਾ.ਗਾਂਧੀ ਨੇ 6000 ਆਬਾਦੀ ਵਾਲੇ ਇਸ ਪਿੰਡ ਵਿਚ ਪੰਚਾਇਤ ਘਰ ਬਣਾਇਆ। ਜਿਮ ਸਟ੍ਰੀਮ ਲਾਇਟ, ਆਂਗਨਵਾੜੀ, ਸਕੂਵ ਬੈਂਚ, ਮੰਡੀ, ਆਰ. ਓ ਸਿਸਟਮ ਵੀ ਲਗਾਇਆ ਹੈ। ਪਰ ਹੁਣ ਇਕ ਸਾਲ ਤੋਂ ਇਸਦਾ ਜ਼ਾਇਜਾ ਲੈਣ ਕੋਈ ਨਹੀਂ ਆਇਆ। ਪਿੰਡ ਦੀ ਸਰਪੰਚ ਕਮਲਾ ਦੇਵੀ ਨੇ ਕਿਹਾ ਕਿ ਚੋਣਾਂ ਦੌਰਾਨ ਇਥੇ ਆ ਕੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਕਿ ਹਸਪਤਾਲ ਬਣਾਇਆ ਜਾਵੇਗਾ, ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇਗਾ, ਸੜਕ ਬਣਾਈ ਜਾਵੇਗੀ, ਬੈਂਕ ਦਾ ਪ੍ਰਬਧ ਕੀਤਾ ਜਾਵੇਗਾ। ਪਰ ਅਜਿਹਾ ਕੁਝ ਵੀ ਨਹੀਂ ਹੋਇਆ ਅਤੇ ਨਾ ਹੀ ਹੋ ਰਿਹਾ ਹੈ।
 


Related News