ਜਨਰਲ ਸਕੱਤਰ ਸਮੇਤ ਦਰਜਨਾਂ ਆਗੂ ਸੁਖਬੀਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

Tuesday, Apr 27, 2021 - 09:44 PM (IST)

ਪਿੰਡ ਬਾਦਲ, (ਰਿਣੀ/ਪਵਨ)- ਜ਼ਿਲ੍ਹਾ ਪਠਾਨਕੋਟ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦੋਂ ਇਸਦੇ ਹਲਕਾ ਦੀਨਾਨਗਰ ਤੋਂ ਪਠਾਨਕੋਟ ਜ਼ਿਲ੍ਹਾ ਜਨਰਲ ਸਕੱਤਰ ਕਮਲਜੀਤ ਸਿੰਘ ਚਾਵਲਾ ਸਮੇਤ ਦਰਜਨਾਂ ਆਗੂ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਤੇ ਪਠਾਨਕੋਟ ਦੇ ਆਬਜ਼ਰਵਰ ਗੁਰਬਚਨ ਸਿੰਘ ਬੱਬੇਹਾਲੀ ਖ਼ਾਸ ਤੌਰ 'ਤੇ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ- ਬਹਿਬਲਕਲਾਂ ਗੋਲੀਕਾਂਡ ਦੀ ਸੁਣਵਾਈ 18 ਮਈ ਤਕ ਮੁਲਤਵੀ

ਇਹਨਾਂ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦੁਆਇਆ ਕਿ ਇਹਨਾਂ ਨੁੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿਚ ਆਗੂ ਭਾਜਪਾ ਤੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚਸ਼ਾਮਲ ਹੋ ਰਹੇ ਹਨ ਕਿਉਂਕਿ ਲੋਕਾਂ ਨੇ ਵੇਖ ਲਿਆ ਹੈ ਕਿ ਅਕਾਲੀ ਦਲ ਪੰਜਾਬ ਦੀ ਇਕਲੌਤੀ ਪਾਰਟੀ ਹੈ ਜੋ ਲੋਕਾਂ ਦੀ ਆਪਣੀ ਪਾਰਟੀ ਹੈ ਤੇ ਲੋਕਾਂ ਦੇ ਹੱਕ ਵਿਚ ਡੱਟ ਕੇ ਕੰਮ ਕਰਦੀ ਹੈ ਜਦਕਿ ਭਾਜਪਾ, ਕਾਂਗਰਸ ਤੇ ਆਪ ਵਰਗੀਆਂ ਪਾਰਟੀਆਂ ਨੇ ਹਮੇਸ਼ਾ ਗੰਧਲੀ ਰਾਜਨੀਤੀ ਕੀਤੀ ਹੈ ਤੇ ਵਿਕਾਸ ਦਾ ਇਕ ਵੀ ਕੰਮ ਨਹੀਂ ਕੀਤਾ। 

ਇਹ ਵੀ ਪੜ੍ਹੋ- ਡਿਪਸ ਸਕੂਲ ਦੀ ਬੀਬੀ ਨੂੰ ਆਰਮੀ ਟਰੱਕ ਨੇ ਮਾਰੀ ਟੱਕਰ, ਮੌਤ

ਇਸ ਮੌਕੇ ਕਮਲਜੀਤ ਸਿੰਘ ਚਾਵਲਾ ਨਾਲ ਕਈ ਸਾਬਕਾ ਸਰਪੰਚ, ਮੰਡਲ ਜਨਰਲ ਸਕੱਤਰ, ਐਸ ਸੀ ਮੋਰਚੇ ਦੇ ਅਹੁਦੇਦਾਰ, ਬੂਥ ਪ੍ਰਧਾਨ ਤੇ ਹੋਰ ਆਗੂ ਵੀ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਜਿਹਨਾਂ ਵਿਚ ਹਲਕਾ ਦੀਨਾਨਗਰ ਤੋਂ ਗਣੇਸ਼ ਦਾਸ ਸਾਬਕਾ ਸਰਪੰਚ ਤੇ ਪ੍ਰਧਾਨ ਸ਼ਾਪਕੀਪਰ ਯੂਨੀਅਨ, ਗੁਰਬਖਸ਼ ਸਿੰਘ ਜਨਰਲ ਸਕੱਤਰ ਮੰਡਲ ਦੋਰਾਂਗਲਾ ਬੀ.ਜੇ.ਪੀ, ਸਰਦੂਲ ਪਾਲ ਮੰਡਲ ਮੀਤ ਪ੍ਰਧਾਨ ਦੋਰਾਂਗਲਾ, ਰਾਜੂ ਦਲਹੋਤਰਾ ਮੰਡਲ ਪ੍ਰਧਾਨ ਐਸ ਸੀ ਮੋਰਚਾ ਦੋਰਾਂਗਲਾ, ਤਿਲਕ ਰਾਜ ਸਾਬਕਾ ਸਰਪੰਚ ਦੋਰਾਂਗਲਾ, ਕ੍ਰਿਪਾਲ ਸਿੰਘ ਮੰਡਲ ਮੀਤ ਪ੍ਰਧਾਨ ਦੋਰਾਂਗਲਾ, ਹਰਦੀਪ ਸਿੰਘ ਜਨਰਲ ਸਕੱਤਰ ਐੱਸ ਸੀ ਮੋਰਚਾ ਦੀਨਾਨਗਰ,  ਸੁਰਿੰਦਰ ਸਿੰਘ ਬੂਥ ਪ੍ਰਧਾਨ ਪਿੰਡ ਮੇਗੀਆਂ, ਸ਼ਾਮ ਸੁੰਦਰ ਚਾਵਲਾ ਜਨਰਲ ਸਕੱਤਰ ਸ਼ਾਪ ਕੀਪਰ ਯੂਨੀਅਨ ਪੁਰਾਣਾ ਸ਼ਾਲਾ,  ਅਜੈਬ ਸਿੰਘ ਪ੍ਰਧਾਨ ਕਿਸਾਨ ਮੋਰਚਾ ਪੁਰਾਣਾ ਸ਼ਾਲਾ ਅਤੇ ਬਨਾਰਸੀ ਦਾਸ ਸਾਰਬਕਾ ਸਰਪੰਚ ਸ੍ਰੀ ਰਾਮਪੁਰ ਵੀ ਸ਼ਾਮਲ ਸਨ।


Bharat Thapa

Content Editor

Related News