ਕਾਂਗਰਸ ਲਈ ਸੰਕਟ ਦੀ ਘੜੀ! ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਭਾਜਪਾ 'ਚ ਜਾਣ ਲਈ ਲੱਭ ਰਹੇ ਰਾਹ
Wednesday, Jul 26, 2023 - 01:38 PM (IST)
ਜਲੰਧਰ (ਨਰਿੰਦਰ ਮੋਹਨ)–ਪੰਜਾਬ ਕਾਂਗਰਸ ਦੇ ਕਈ ਵੱਡੇ ਨੇਤਾ ਪਾਰਟੀ ਛੱਡਣ ਦੀ ਤਿਆਰੀ ਵਿਚ ਹਨ। ਕੌਮੀ ਪੱਧਰ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਏ ਗਠਜੋੜ ਤੋਂ ਬਾਅਦ ਕਾਂਗਰਸ ਦੇ ਨੇਤਾ ਦੁਚਿੱਤੀ ਵਿਚ ਹਨ ਕਿ ਹੁਣ ਉਹ ਕਿੱਧਰ ਜਾਣ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਸ਼ਬਦਾਂ ਵਿਚ ਭਾਜਪਾ ਦਾ ਕਾਰਵਾਂ ਪੰਜਾਬ ਵਿਚ ਦਿਨੋ-ਦਿਨ ਵਧਣ ਵਾਲਾ ਹੈ, ਜਦਕਿ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਅਸ਼ਵਨੀ ਸੇਖੜੀ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ 2 ਸਾਬਕਾ ਮੰਤਰੀਆਂ ਅਤੇ 3 ਸਾਬਕਾ ਵਿਧਾਇਕਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਭਾਜਪਾ ਵਿਚ ਸ਼ਾਮਲ ਕਰਵਾਉਣ ਦੀ ਗੱਲ ਕੀਤੀ ਹੈ। ਭਾਜਪਾ ਦਾ ਇਹ ਵੀ ਦਾਅਵਾ ਹੈ ਕਿ ਅਗਸਤ ਮਹੀਨੇ ਤੋਂ ਸੂਬੇ ਵਿਚ ਪਾਰਟੀ ਤਬਦੀਲੀ ਦੇ ਪ੍ਰੋਗਰਾਮ ਸ਼ੁਰੂ ਹੋਣ ਵਾਲੇ ਹਨ।
ਅਸ਼ਵਨੀ ਸੇਖੜੀ ਹੁਣ ਰਸਮੀ ਤੌਰ ’ਤੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਕਾਂਗਰਸ ਦੇ 2 ਸਾਬਕਾ ਮੰਤਰੀਆਂ ਜੋ ਕਿ ਮਾਝਾ ਖੇਤਰ ਦੇ ਹਨ, ਮਾਝਾ ਤੋਂ ਇਕ ਸਾਬਕਾ ਵਿਧਾਇਕ ਅਤੇ ਮਾਲਵਾ ਤੋਂ 2 ਵਿਧਾਇਕਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਲਈ ਰਸਤਾ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਅਗਸਤ ਵਿਚ ਇਕ-ਇਕ ਕਰ ਕੇ ਸਮਾਗਮ ਰਾਹੀਂ ਕਾਂਗਰਸ ਦੇ ਨੇਤਾ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੋਣ ਤੋਂ ਬਾਅਦ ਕਾਂਗਰਸ ਦੇ ਅਨੇਕਾਂ ਨੇਤਾ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਰਸਤਾ ਲੱਭ ਰਹੇ ਹਨ। ਆਮ ਆਦਮੀ ਪਾਰਟੀ ਵਿਚ ਤਾਂ ਪਹਿਲਾਂ ਤੋਂ ਹੀ ਵੱਧ ਭੀੜ ਹੋਣ ਕਾਰਨ ਅਜਿਹੇ ਨੇਤਾਵਾਂ ਦੀ ਭਾਲ ਭਾਜਪਾ ਵਿਚ ਹੈ।
ਇਹ ਵੀ ਪੜ੍ਹੋ- ਜਲੰਧਰ ਵਿਖੇ ਸੜਕ 'ਤੇ ਟੋਏ ਭਰਵਾ ਰਹੇ ਏ. ਐੱਸ. ਆਈ. ਦੀ ਡਿਊਟੀ ਦੌਰਾਨ ਮੌਤ
ਲੁਧਿਆਣਾ ਤੋਂ ਪੰਜਾਬ ਪੁਲਸ ਦੇ ਸਾਬਕਾ ਐੱਸ. ਪੀ. ਅਤੇ ਭਾਜਪਾ ਨੇਤਾ ਸੰਜੀਵ ਮਲਹੋਤਰਾ ਨੇ ਕਿਹਾ ਕਿ ਲੁਧਿਆਣਾ ਤੋਂ 100 ਤੋਂ ਵੱਧ ਕਾਂਗਰਸੀ ਪਰਿਵਾਰ ਵੀ ਸੁਨੀਲ ਜਾਖੜ ਦਾ ਲੁਧਿਆਣਾ ਆਉਣ ਦਾ ਰਸਤਾ ਵੇਖ ਰਹੇ ਹਨ ਅਤੇ ਇਹ ਪਰਿਵਾਰ ਸਮਾਗਮ ਦੌਰਾਨ ਭਾਜਪਾ ਵਿਚ ਸ਼ਾਮਲ ਹੋਣਗੇ। ਸੁਨੀਲ ਜਾਖੜ ਦੇ ਗ੍ਰਹਿ ਨਗਰ ਅਬੋਹਰ ਵਿਚ ਵੀ ਜਾਖੜ ਦੇ ਰਸਮੀ ਦੌਰੇ ਦੀ ਉਡੀਕ ਕੀਤੀ ਜਾ ਰਹੀ ਹੈ, ਜਿੱਥੋਂ ਨਗਰ ਨਿਗਮ ਦੇ ਬਹੁ-ਗਿਣਤੀ ਕੌਂਸਲਰ ਅਤੇ ਮੇਅਰ ਵੀ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ- ਫਿਲੌਰ 'ਚ ਵੱਡੀ ਵਾਰਦਾਤ, ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ