ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ''ਤੇ ਪਤੀ ਸਮੇਤ 4 ਖਿਲਾਫ ਮਾਮਲਾ ਦਰਜ

Friday, Jun 30, 2017 - 02:44 AM (IST)

ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ''ਤੇ ਪਤੀ ਸਮੇਤ 4 ਖਿਲਾਫ ਮਾਮਲਾ ਦਰਜ

ਮਾਨਸਾ(ਸੰਦੀਪ ਮਿੱਤਲ)-ਵਿਆਹੁਤਾ ਨੂੰ ਪੇਕਿਆਂ ਤੋਂ ਲੱਖਾਂ ਦੀ ਨਕਦੀ ਲਿਆਉਣ ਲਈ ਤੰਗ–ਪ੍ਰੇਸ਼ਾਨ ਕਰਨ ਸਬੰਧੀ ਮਿਲੀ ਸ਼ਿਕਾਇਤ 'ਤੇ ਥਾਣਾ ਕੋਟਧਰਮੂ ਪੁਲਸ ਨੇ ਉਸ ਦੇ ਪਤੀ ਸਮੇਤ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਜੈਬ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸਾਹਨੇਵਾਲੀ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਉਰਫ ਜੱਸੀ ਦਾ ਵਿਆਹ 6 ਮਾਰਚ 2016 ਨੂੰ ਮੱਖਣ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਨੰਗਲ ਕਲਾਂ ਨਾਲ ਆਪਣੀ ਹੈਸੀਅਤ ਅਨੁਸਾਰ ਖਰਚਾ ਕਰ ਕੇ ਕੀਤਾ ਸੀ। ਇਸ ਉਪਰੰਤ ਉਸ ਦਾ ਸਹੁਰਾ ਪਰਿਵਾਰ ਉਸ ਕੋਲੋਂ ਪੇਕਿਆਂ ਤੋਂ 3 ਲੱਖ ਰੁਪਏ ਨਕਦ ਲਿਆਉਣ ਲਈ ਤੰਗ–ਪ੍ਰੇਸ਼ਾਨ ਕਰਨ ਲੱਗਾ। ਇਸ ਸਬੰਧੀ ਪੀੜਤਾ ਦੇ ਪਿਤਾ ਅਜੈਬ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਟਧਰਮੂ ਪੁਲਸ ਨੇ ਪਤੀ ਮੱਖਣ ਸਿੰਘ, ਸੱਸ ਸ਼ਿੰਦਰ ਕੌਰ, ਨਣਾਨ ਸੁਖਦੀਪ ਕੌਰ ਅਤੇ ਸਹੁਰਾ ਪਿਆਰਾ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Related News