ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ ''ਜਾਨਵਰ'', ਕੀਤਾ ਗੈਰਕੁਦਰਤੀ ਸੰਭੋਗ

Wednesday, Jul 08, 2020 - 06:16 PM (IST)

ਦਾਜ ਲਈ ਪਤੀ ਨੇ ਪਤਨੀ ਨੂੰ ਬਣਾ ਕੇ ਰੱਖਿਆ ''ਜਾਨਵਰ'', ਕੀਤਾ ਗੈਰਕੁਦਰਤੀ ਸੰਭੋਗ

ਸਿਰਸਾ (ਲਲਿਤ): ਸਿਰਸਾ ਦੇ ਰਾਣੀਆ ਥਾਣੇ 'ਚ ਇਕ ਵਿਆਹੁਤਾ ਨੇ ਆਪਣੇ ਪਤੀ ਖਿਲਾਫ ਗੈਰ ਕੁਦਰਤੀ ਯੌਨ ਸਬੰਧ ਬਣਾਉਣ ਅਤੇ ਮਾਰਕੁੱਟ ਕਰਨ ਦਾ ਮਾਮਲਾ ਦਰਜ ਕੀਤਾ ਹੈ।  ਜਾਣਕਾਰੀ ਮੁਤਾਬਕ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਵੀ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 8 ਨਵੇਂ ਮਾਮਲੇ ਆਏ ਸਾਹਮਣੇ

ਰਾਣੀਆਂ ਵਾਸੀ 24 ਸਾਲਾਂ ਕੁੜੀ ਦਾ ਵਿਆਹ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਵਾਸੀ ਇਕ ਮੁੰਡੇ ਨਾਲ ਹੋਇਆ ਸੀ। ਪੀੜਤਾ ਨੇ ਦੋਸ਼ ਲਾਇਆ ਹੈ ਕਿ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ 'ਤੇ ਗੈਰ ਕੁਦਰਤੀ ਸਰੀਰਿਕ ਸਬੰਧ ਬਣਾਉਣ ਦਾ ਦਬਾਅ ਬਣਾਇਆ ਤੇ ਉਸਦੇ ਪਤੀ ਨੇ ਕਈ ਵਾਰ ਗੈਰ ਕੁਦਰਤੀ ਸਰੀਰਿਕ ਸਬੰਧ ਬਣਾਏ ਵੀ ਹਨ ਤੇ ਇਸ ਨੂੰ ਲੈ ਕੇ ਕਈ ਵਾਰ ਕੁੱਟ-ਮਾਰ ਕੀਤੀ। ਪੀੜਤਾ ਨੇ ਸੁਹਰੇ ਪਰਿਵਾਰ 'ਤੇ ਦਾਜ ਖਾਤਰ ਤੰਗ ਕਰਨ ਦਾ ਦੋਸ਼ ਵੀ ਲਾਇਆ ਹੈ। ਰਾਣੀਆ ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਕੁਵੈਤ ਤੋਂ ਵਤਨ ਪਰਤੇ 162 ਭਾਰਤੀਆਂ ਨੇ ਰੋ-ਰੋ ਸੁਣਾਇਆ ਦੁਖੜਾ


author

Shyna

Content Editor

Related News