ਹਿੰਦ–ਪਾਕਿ ਬਾਰਡਰ ਤੋਂ ਸ਼ੱਕੀ ਵਿਅਕਤੀ ਕਾਬੂ

Wednesday, Sep 13, 2017 - 07:00 AM (IST)

ਖਾਲੜਾ/ਭਿਖੀਵਿੰਡ,   (ਰਾਜੀਵ, ਬੱਬੂ)-  ਏ. ਐੱਸ. ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ 87 ਬਟਾਲੀਅਨ ਦੇ ਜਵਾਨਾਂ ਵੱਲੋਂ ਅੱਜ ਸਵੇਰੇ ਤਰਨਤਾਰਨ ਦੇ ਬਾਰਡਰ ਤੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਪਰਬਨ ਦਮਾਰੀ ਪੁੱਤਰ ਮੈਂਗਨ ਦਮਾਰੀ ਪਿੰਡ ਅਰਗਨ ਜ਼ਿਲਾ ਦਰਰਾਂਗ ਆਸਾਮ ਦੱਸਿਆ, ਜਿਸ ਨੂੰ ਬੀ. ਐੱਸ. ਐੱਫ. ਵੱਲੋਂ ਖਾਲੜਾ ਪੁਲਸ ਹਵਾਲੇ ਕਰ ਦਿੱਤਾ ਗਿਆ ਤੇ ਪੁਲਸ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਹੌਲਦਾਰ ਪਲਵਿੰਦਰ ਸਿੰਘ, ਮੁਨਸ਼ੀ ਅਵਤਾਰ ਸਿੰਘ, ਗੁਲਜ਼ਾਰ ਸਿੰਘ ਤੇ ਜਤਿੰਦਰ ਸਿੰਘ ਹਾਜ਼ਰ ਸਨ।


Related News