3 ਦੋਸਤਾਂ ਨੇ ਪਹਿਲਾਂ ਕੀਤਾ NRI ਦਾ ਕਤਲ, ਫ਼ਿਰ ਆਪਣੇ ਹੀ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ

02/24/2024 6:19:29 AM

ਮੋਗਾ (ਗੋਪੀ ਰਾਉਕੇ, ਆਜ਼ਾਦ, ਕਸ਼ਿਸ਼ ਸਿੰਗਲਾ): ਮੋਗਾ ਦੇ ਬੱਧਨੀ ਖੁਰਦ ਵਿਚ ਇਕ ਸਨਸਨੀ ਫ਼ੈਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਐੱਨ. ਆਰ. ਆਈ. ਦੇ ਕਤਲ ਤੋਂ ਬਾਅਦ ਦੋਸਤਾਂ ਵੱਲੋਂ ਆਪਣੇ ਹੀ ਸਾਥੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਧਨੀ ਖੁਰਦ ਦੇ ਨੰਬਰਦਾਰ ਜੱਗਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਉਰਫ ਤੀਰਥ ਸਿੰਘ ਪਿਛਲੇ ਕਈ ਸਾਲਾਂ ਤੋਂ ਹਾਂਗਕਾਂਗ ਵਿਚ ਰਹਿ ਰਿਹਾ ਸੀ ਅਤੇ ਕੁਝ ਕੁ ਮਹੀਨੇ ਪਹਿਲਾਂ ਆਪਣੇ ਪਿੰਡ ਬੱਧਨੀ ਖੁਰਦ ਆਇਆ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦ ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਆ ਕੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੀ 2 ਨੌਜਵਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ ਤਾਂ ਇਸ ਸਬੰਧੀ ਜਦ ਉਹ ਥਾਣੇ ਪਹੁੰਚੇ ਤਾਂ ਪਤਾ ਲੱਗਾ ਕਿ ਇਨ੍ਹਾਂ ਦੋਨਾਂ ਨੌਜਵਾਨਾਂ ਵੱਲੋਂ NRI ਮਨਦੀਪ ਸਿੰਘ ਦਾ ਕਤਲ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ: ਚੀਫ਼ ਟਾਊਨ ਪਲਾਨਰ ਨੂੰ ਕੀਤਾ ਸਸਪੈਂਡ

ਨੰਬਰਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਇਹ ਤਿੰਨ ਸਨ ਜਿਨਾਂ ਵੱਲੋਂ ਇਕ ਕਤਲ ਕੀਤਾ ਗਿਆ ਹੈ। ਉਸ ਤੋਂ ਬਾਅਦ ਇਨ੍ਹਾਂ ਵਿਚੋਂ 2 ਨੇ ਮਿੱਲ ਕੇ ਤੀਜੇ ਦੋਸਤ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਮਨੀਕਰਨ ਵਜੋਂ ਹੋਈ ਹੈ। ਦੋਹਾਂ ਨੇ ਉਸ ਦੀ ਲਾਸ਼ ਨੂੰ ਮਹਿਣਾ ਕੋਲ ਸਥਿਤ ਇਕ ਪੈਲਸ ਦੇ ਕਰੀਬ ਸੁੱਟ ਦਿੱਤਾ ਅਤੇ ਐੱਨ.ਆਰ.ਆਈ. ਦੀ ਲਾਸ਼ ਨੂੰ ਘਰ ਵਿਚ ਹੀ ਸੁੱਟਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ - Online Job Fruad: ਘਰ ਬੈਠੇ ਅਮੀਰ ਬਣਨ ਦਾ ਲਾਲਚ ਕਰ ਸਕਦੈ ਕੰਗਾਲ! ਪੰਜਾਬ ਪੁਲਸ ਵੱਲੋਂ ਗਿਰੋਹ ਦਾ ਪਰਦਾਫਾਸ਼

ਮੌਕੇ 'ਤੇ ਪਹੁੰਚੇ ਮੁੱਖ ਅਫ਼ਸਰ ਥਾਣਾ ਬੱਧਨੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ 'ਤੇ ਸਾਨੂੰ ਪਤਾ ਲੱਗਾ ਸੀ ਕਿ ਇਕ ਐੱਨ.ਆਰ.ਆਈ. ਦੀ ਲਾਸ਼ ਉਸ ਦੇ ਘਰ ਵਿਚ ਪਈ ਹੈ। ਮੌਕੇ 'ਤੇ ਜਾ ਕੇ ਅਸੀਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਹਜੇ ਤੱਕ ਇਸ ਸਬੰਧੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News