ਘਰ ਦੇ ਭੇਤੀਆਂ ਨੇ ਖੇਡਿਆਂ ਮੌਤ ਦਾ ਖੇਡ, ਦੋਹਰੇ ਕਤਲਕਾਂਡ ਦਾ ਰਾਤੋ-ਰਾਤ ਖੁੱਲ੍ਹਿਆ ਭੇਤ (ਤਸਵੀਰਾਂ)

Wednesday, Sep 21, 2016 - 03:19 PM (IST)

 ਘਰ ਦੇ ਭੇਤੀਆਂ ਨੇ ਖੇਡਿਆਂ ਮੌਤ ਦਾ ਖੇਡ, ਦੋਹਰੇ ਕਤਲਕਾਂਡ ਦਾ ਰਾਤੋ-ਰਾਤ ਖੁੱਲ੍ਹਿਆ ਭੇਤ (ਤਸਵੀਰਾਂ)
ਜਲੰਧਰ : ਸ਼ਹਿਰ ਦੇ ਮਾਡਲ ਟਾਊਨ ''ਚ ਹਾਂਡਾ ਡੇਅਰੀ ਮਾਲਕ ਦੇ ਘਰ ਮੌਤ ਦਾ ਖੇਡ ਘਰ ਦੇ ਭੇਤੀਆਂ ਨੇ ਹੀ ਖੇਡਿਆ ਸੀ ਅਤ ਇਸ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਦਾ ਰਾਜ਼ ਰਾਤੋ-ਰਾਤ ਪੁਲਸ ਨੇ ਖੋਲ੍ਹ ਦਿੱਤਾ ਹੈ। ਇਸ ਗੱਲ ਦਾ ਪਤਾ ਲੱਗ ਚੁੱਕਾ ਹੈ ਕਿ ਹਾਂਡਾ ਡੇਅਰੀ ਦੇ ਮਾਲਕ ਦੀ ਪਤਨੀ ਅਤੇ ਨੌਕਰ ਦਾ ਕਤਲ ਕਰਨ ਵਾਲੇ ਉਨ੍ਹਾਂ ਦੇ ਆਪਣੇ ਹੀ ਸਾਬਕਾ ਮੁਲਾਜ਼ਮ ਸਨ। ਇਨ੍ਹਾਂ 2 ਮੁਲਾਜ਼ਮਾਂ ਨੇ ਮਿਲਕੇ ਆਪਣੀ ਤਿੰਨ ਸਾਥੀਆਂ ਨਾਲ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋਹਾਂ ਨੇ ਇਸ ਲਈ ਡੇਅਰੀ ਮਾਲਕ ਦੀ ਪਤਨੀ ਅਤੇ ਨੌਕਰ ਨੂੰ ਮਾਰ ਦਿੱਤਾ, ਕਿਉਂਕਿ ਇਹ ਦੋਵੇਂ ਉਨ੍ਹਾਂ ਨੂੰ ਪਛਾਣਦੇ ਸਨ।
ਅਸਲ ''ਚ ਇਨੋਵਾ ''ਚ ਭੱਜਣ ਦੇ ਚੱਕਰ ''ਚ ਇਕ ਦੋਸ਼ੀ ਡੈਸ਼ਬੋਰਡ ''ਤੇ ਐਕਟਿਵਾ ਦੀ ਚਾਬੀ ਭੁੱਲ ਗਿਆ। ਪੁਲਸ ਦੀ ਛਾਣਬੀਣ ਦੌਰਾਨ ਇਹ ਦੋਵੇਂ ਦੋਸ਼ੀ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋ ਗਏ, ਜਿਸ ਨੂੰ ਮਾਲਕ ਨੇ ਪਛਾਣ ਲਿਆ ਅਤੇ ਮਾਮਲਾ ਸੁਲਝਾ ਲਿਆ ਗਿਆ। ਐੱਸ. ਪੀ. ਕਰਨਬੀਰ ਨੇ ਰਾਤੋ-ਰਾਤ ਇਸ ਖੂਨੀ ਵਾਰਦਾਤ ਤੋਂ ਪਰਦਾ ਚੁੱਕ ਦਿੱਤਾ। ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਲਈ ਇਹ ਮਾਮਲਾ ਸੁਲਝਾਉਣਾ ਇਕ ਵੱਡੀ ਰਾਹਤ ਵਾਲੀ ਗੱਲ ਹੈ। 
ਬੇਟੇ ਦੇ ਆਉਣ ਤੱਕ ਘਰ ''ਚ ਹੀ ਸਨ ਲੁਟੇਰੇ
ਪਾਸ਼ ਏਰੀਆ ਮਾਡਲ ਟਾਊਨ ਪ੍ਰਕਾਸ਼ ਨਗਰ ਵਿਚ ਲੁਟੇਰਿਆਂ ਨੇ ਮਾਡਲ ਟਾਊਨ ਸਥਿਤ ਹਾਂਡਾ ਡੇਅਰੀ ਦੇ ਮਾਲਕ ਪ੍ਰਿਥਵੀ ਹਾਂਡਾ ਦੀ ਪਤਨੀ ਸੁਜਾਤਾ ਹਾਂਡਾ ਤੇ ਨੌਕਰ ਹਰੀਸ਼ ਦਾ ਕਤਲ ਕਰ ਦਿੱਤਾ। ਲੁਟੇਰੇ ਹੱਤਿਆ ਦੀ ਸਨਸਨੀਖੇਜ਼ ਵਾਰਦਾਤ ਕਰ ਕੇ ਘਰੋਂ ਤਿਜੌਰੀ ਲੈ ਕੇ ਭੱਜਣ ਦੀ ਫਿਰਾਕ ਵਿਚ ਸਨ ਕਿ ਪ੍ਰਿਥਵੀ ਹਾਂਡਾ ਦਾ ਬੇਟਾ ਜਤਿਨ ਹਾਂਡਾ ਘਰ ਆ ਗਿਆ, ਜਿਸ ਨੂੰ ਦੇਖ ਕੇ ਲੁਟੇਰੇ ਛੱਤ ਦੇ ਰਸਤਿਓਂ ਭੱਜ ਗਏ। ਘਰ ਵਿਚ ਖੂਨ ਨਾਲ ਲਥਪਥ ਮਾਂ ਸੁਜਾਤਾ ਹਾਂਡਾ ਨੂੰ ਦੇਖ ਜਤਿਨ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਿਆ, ਜਿਥੇ ਸੁਜਾਤਾ ਹਾਂਡਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

author

Babita Marhas

News Editor

Related News