ਘਰ-ਘਰ ਨੌਕਰੀ ਦੇ ਦਾਅਵਿਆਂ ਖਿਲਾਫ਼ ਅਨੋਖਾ ਪ੍ਰਦਰਸ਼ਨ

Friday, Jun 25, 2021 - 11:28 AM (IST)

ਘਰ-ਘਰ ਨੌਕਰੀ ਦੇ ਦਾਅਵਿਆਂ ਖਿਲਾਫ਼ ਅਨੋਖਾ ਪ੍ਰਦਰਸ਼ਨ

ਬਠਿੰਡਾ (ਜ.ਬ.): ਪੰਜਾਬ ਦੀ ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇਣ ਦੇ ਦਾਅਵਿਆਂ ਦੇ ਖ਼ਿਲਾਫ਼ ਸੰਘਰਸ਼ ਕਮੇਟੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਇਕ ਅਨੋਖਾ ਪ੍ਰਦਰਸ਼ਨ ਕੀਤਾ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਪ੍ਰਦਰਸ਼ਨ ਦੌਰਾਨ ਇੱਥੇ ਪ੍ਰਦਰਸ਼ਨਕਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੇਸਭੂਸਾ ਵਿਚ ਦਿਖਾਇਆ ਗਿਆ ਜੋ ਨੌਕਰੀਆਂ ਮੰਗਣ ਵਾਲਿਆਂ ਨੂੰ ਸੋਟੀਆਂ ਨਾਲ ਨਿਵਾਜਿਆ ਗਿਆ।ਵਿਜੇ ਕੁਮਾਰ ਨੇ ਦੱਸਿਆ ਕਿ ਸੂਬੇ ਦੇ ਲੱਖਾਂ ਨੌਜਵਾਨ ਪੜ੍ਹ ਲਿਖ ਕੇ ਨੌਕਰੀਆਂ ਦੀ ਭਾਲ ਵਿਚ ਦਰ-ਦਰ ਠੋਕਰਾਂ ਖਾ ਰਹੇ ਹਨ ਅਤੇ ਨੌਕਰੀਆਂ ਮੰਗਣ ਵਾਲਿਆਂ ’ਤੇ ਸਰਕਾਰ ਵੱਲੋਂ ਸੋਟੀਆਂ ਮਾਰੀਆਂ ਗਈਆਂ।

ਇਹ ਵੀ ਪੜ੍ਹੋ: ਕੈਪਟਨ 'ਤੇ ਵਰ੍ਹੇ ਕੁਲਤਾਰ ਸੰਧਵਾ, ਕਿਹਾ- ਬੇਅਦਬੀ ਮੁੱਦੇ 'ਤੇ ਬਾਦਲਾਂ ਨੂੰ ਬਚਾਉਣ 'ਚ ਲੱਗੀ ਪੰਜਾਬ ਸਰਕਾਰ

PunjabKesari

ਇਹੀ ਨਹੀਂ ਕੈਪਟਨ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਵੰਡੀਆਂ ਗਈਆਂ , ਜਦਕਿ ਵਾਸਤਵ ਵਿਚ ਤਰਸ ਦੇ ਆਧਾਰ ’ਤੇ ਨੌਕਰੀਆਂ ਮੰਗਣ ਵਾਲਿਆਂ ਦੀ ਸੁੱਧ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਨੌਕਰੀਆਂ ਨਾ ਮਿਲਣ ਦੇ ਕਾਰਨ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਜਾਂ ਨਸ਼ੇ ਦੀ ਦਲਦਲ ਵਿਚ ਫਸ ਰਹੇ ਹਨ ਪਰ ਸਰਕਾਰ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ । ਇਸ ਕਾਰਨ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ, ਜਿਸ ਵਿਚ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਨੂੰ ਦਿਖਾਇਆ। ਇਸ ਮੌਕੇ ਓਮ ਪ੍ਰਕਾਸ਼, ਅੰਜਲੀ ਕੁਮਾਰ, ਅਨਿਲ ਕੁਮਾਰ, ਸੁਰਿੰਦਰ ਕੁਮਾਰ, ਰਾਮ ਸਿੰਘ, ਸੇਵਾ ਸਿੰਘ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਬੇਸਬਾਲਾਂ ਨਾਲ ਦੁਕਾਨ ਮਾਲਕ ਤੇ ਪੁੱਤਰਾਂ ’ਤੇ ਕੀਤਾ ਹਮਲਾ


author

Shyna

Content Editor

Related News