ਘਰੇਲੂ ਕਲੇਸ਼ ਨੇ ਧਾਰਿਆ ਭਿਆਨਕ ਰੂਪ, ਕੁਹਾੜੀ ਨਾਲ ਪਤਨੀ ਵੱਢ ਫ਼ਰਾਰ ਹੋਇਆ ਪਤੀ

Friday, Apr 02, 2021 - 11:32 AM (IST)

ਘਰੇਲੂ ਕਲੇਸ਼ ਨੇ ਧਾਰਿਆ ਭਿਆਨਕ ਰੂਪ, ਕੁਹਾੜੀ ਨਾਲ ਪਤਨੀ ਵੱਢ ਫ਼ਰਾਰ ਹੋਇਆ ਪਤੀ

ਧਨੌਲਾ (ਰਾਈਆਂ, ਰਵਿੰਦਰ): ਪਿੰਡ ਭੂਰੇ ਵਿਖੇ ਇਕ ਖੂਨੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪਤੀ ਨੇ ਕੁਹਾੜੀ ਨਾਲ ਪਤਨੀ ਨੂੰ ਵੱਡ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਲੋਕਾਂ ’ਚ ਸਨਸਨੀ ਫੈਲ ਗਈ ਤੇ ਘਟਨਾ ਸਥਾਨ ’ਤੇ ਲੋਕਾਂ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ।ਜਾਣਕਾਰੀ ਅਨੁਸਾਰ ਪਿੰਡ ਭੂਰੇ ਨਿਵਾਸੀ ਜਗਸੀਰ ਸਿੰਘ (35) ਪੁੱਤਰ ਨਿੱਕਾ ਸਿੰਘ ਅੱਜ ਕਰੀਬ 10.30 ਵਜੇ ਗੁਰਦੁਆਰਾ ਸਾਹਿਬ ਵਿਖੇ ਰੋਟੀ ਖਾਣ ਉਪਰੰਤ ਆਪਣੇ ਘਰ ਪਹੁੰਚਿਆ ਜਿੱਥੇ ਉਸਨੇ ਬੀਮਾਰ ਪਈ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ ਕੁਹਾੜੀ ਨਾਲ ਵੱਢ ਦਿੱਤਾ ਤੇ ਕਤਲ ਕਰਨ ਮਗਰੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਗੁਰੂਹਰਸਹਾਏ 'ਚ ਦਿਨ-ਦਿਹਾੜੇ ਤਿੰਨ ਸਾਲ ਦਾ ਮਾਸੂਮ ਬੱਚਾ ਕੀਤਾ ਅਗਵਾ

ਥਾਣਾ ਧਨੌਲਾ ਦੇ ਐੱਸ. ਐੱਚ. ਓ. ਇੰਸਪੈਕਟਰ ਵਿਜੇ ਕੁਮਾਰ ਨੇ ਆਪਣੇ ਸਹਾਇਕ ਅਫਸਰਾਂ ਨਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਕਤਲ ’ਚ ਵਰਤੀ ਕੁਹਾੜੀ ਨੂੰ ਕਬਜ਼ੇ ’ਚ ਲੈ ਕੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਗਸੀਰ ਸਿੰਘ ਦਾ ਵਿਆਹ ਕਰੀਬ 13 ਕੁ ਵਰ੍ਹੇ ਪਹਿਲਾਂ ਜ਼ਿਲ੍ਹਾ ਮਾਨਸਾ ਦੇ ਭੀਖੀ ਅਧੀਨ ਆਉਂਦੇ ਪਿੰਡ ਗੁੜਥਲੀ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨਾਲ ਹੋਇਆ ਸੀ। ਇਸ ਦੌਰਾਨ ਇੰਨਾ ਦੇ ਘਰ ਕੁੜੀ ਵੀਰਪਾਲ ਕੌਰ (11) ਅਤੇ ਪੁੱਤਰ ਕਰਨ ਸਿੰਘ (9) ਸਾਲ ਨੇ ਜਨਮ ਲਿਆ ਜਦਕਿ ਪਰਿਵਾਰ ਸ਼ੁਰੂ ਤੋ ਭੱਠਿਆਂ ’ਤੇ ਪੰਥੇਰ ਦਾ ਕੰਮ ਕਰਦਾ ਸੀ।

PunjabKesari

ਇਹ ਵੀ ਪੜ੍ਹੋ: ਅਰੁਣ ਨਾਰੰਗ ਦੀ ਕੁੱਟਮਾਰ ਦੇ ਮਾਮਲੇ ’ਚ ਨਵਾਂ ਮੋੜ, ਗ੍ਰਿਫ਼ਤਾਰੀ ਲਈ ਖ਼ੁਦ ਪੇਸ਼ ਹੋਏ ਕਿਸਾਨ ਆਗੂ

ਮ੍ਰਿਤਕਾ ਹਰਪ੍ਰੀਤ ਕੌਰ ਦਿਨ ਰਾਤ ਮਿਹਨਤ ਮਜ਼ਦੂਰੀ ਕਰਦੀ ਸੀ ਜਦੋਂਕਿ ਜਗਸੀਰ ਸਿੰਘ ਦੇ ਸ਼ਰਾਬ ਪੀਣ ਕਾਰਣ ਘਰ ’ਚ ਕਲੇਸ਼ ਰਹਿੰਦਾ ਸੀ। ਕਲੇਸ਼ ਕਾਰਣ ਮ੍ਰਿਤਕਾ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਚਲੀ ਗਈ ਸੀ ਅਜੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਮੁੜ ਰਜ਼ਾਮੰਦੀ ਨਾਲ ਲਿਆਂਦਾ ਗਿਆ ਸੀ। ਬੀਤੀ ਦੇਰ ਰਾਤ ਹੋਈ ਮਾਮੁਲੀ ਤਕਰਾਰ ਤੋਂ ਬਾਅਦ ਅੱਜ ਸਵੇਰੇ ਜਗਸੀਰ ਸਿੰਘ ਨੇ ਉਕਤ ਘਟਨਾ ਨੂੰ ਅੰਜਾਮ ਦਿੰਦਿਆਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ।ਐੱਸ. ਐੱਚ. ਓ. ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀ ਜਗਸੀਰ ਸਿੰਘ ਦੇ ਸਾਲੇ ਵਕੀਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਜਦੋਂਕਿ ਦੋਸੀ ਨੂੰ ਫਰਾਰ ਦੱਸਿਆ ਜਾ ਰਿਹਾ ਹੈ ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਤਰਨਤਾਰਨ 'ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ 'ਤੇ ਹਮਲਾ


author

Shyna

Content Editor

Related News