ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਸਮਰ ਸ਼ਡਿਊਲ ''ਚ ਕਈ ਘਰੇਲੂ ਉਡਾਣਾਂ ਹੋਣਗੀਆਂ ਸ਼ੁਰੂ

03/28/2022 2:25:34 PM

ਚੰਡੀਗੜ੍ਹ (ਲਲਨ) : ਏਅਰਪੋਰਟ ਅਥਾਰਟੀ ਵੱਲੋਂ 28 ਮਾਰਚ ਤੋਂ ਜਾਰੀ ਕੀਤਾ ਜਾਣ ਵਾਲਾ ਸਮਰ ਸ਼ਡਿਊਲ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਚ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਕਈ ਡੋਮੈਸਟਿਕ ਫਲਾਈਟਾਂ ਸ਼ੁਰੂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਚੰਡੀਗੜ੍ਹ-ਹੈਦਰਾਬਾਦ ਵਿਚਕਾਰ 4 ਫਲਾਈਟਾਂ ਹੋ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਕੇ. ਪੀ. ਸਿੰਘ ਨੇ ਦੱਸਿਆ ਕਿ ਨਾਲ ਹੀ ਮੁੰਬਈ ਲਈ ਰਾਤ ਦੀ ਵੀ ਫਲਾਈਟ ਵੀ ਸ਼ੁਰੂ ਹੋ ਰਹੀ ਹੈ। ਜਦੋਂ ਕਿ ਚੰਡੀਗੜ੍ਹ-ਪਟਨਾ ਫਲਾਈਟ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ।
ਚੰਡੀਗੜ੍ਹ-ਚੇਨਈ ਦੀ ਪਹਿਲੀ ਫਲਾਈਟ ਅੱਜ ਤੋਂ, ਬੁਕਿੰਗ ਸ਼ੁਰੂ
ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਤੋਂ ਚੇਨਈ ਲਈ ਪਹਿਲੀ ਫਲਾਈਟ 28 ਮਾਰਚ ਤੋਂ ਸ਼ੁਰੂ ਗਈ ਹੈ, ਜਿਸ ਸਬੰਧੀ ਇੰਡੀਗੋ ਏਅਰਲਾਈਨਜ਼ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਲਈ ਮੁਸਾਫ਼ਰ ਨੂੰ 8822 ਰੁਪਏ ਖ਼ਰਚ ਕਰਨੇ ਪੈਣਗੇ। ਜਾਣਕਾਰੀ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਫਲਾਈਟ ਸਵੇਰੇ 7.10 ਵਜੇ ਉਡਾਣ ਭਰੇਗੀ ਅਤੇ ਚੇੱਨਈ 10.30 ਵਜੇ ਪਹੁੰਚ ਜਾਵੇਗੀ, ਜਦੋਂ ਕਿ ਚੇੱਨਈ ਤੋਂ ਫਲਾਈਟ ਦੁਪਹਿਰ 11.10 ਵਜੇ ਉਡਾਣ ਭਰੇਗੀ ਅਤੇ 13.55 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ।
ਚੰਡੀਗੜ੍ਹ-ਮੁਬੰਈ ਦੀ ਨਿਊ ਫਲਾਈਟ ਰਾਤ ਨੂੰ, ਗਿਣਤੀ ਪਹੁੰਚੀ 10 ਤੱਕ
ਸਮਰ ਸ਼ਡਿਊਲ ਵਿਚ ਏਅਰਲਾਈਨਜ਼ ਵੱਲੋਂ ਘਰੇਲੂ ਫਲਾਈਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ 28 ਮਾਰਚ ਤੋਂ ਚੰਡੀਗੜ੍ਹ-ਮੁੰਬਈ ਵਿਚਕਾਰ ਗੋ ਏਅਰ ਦੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਹਨ। ਇਹ ਫਲਾਈਟ ਚੰਡੀਗੜ੍ਹ ਤੋਂ ਰਾਤ ਨੂੰ ਉਡਾਣ ਭਰੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟਾਂ ਦੀ ਗਿਣਤੀ 10 ਦੇ ਕਰੀਬ ਪਹੁੰਚ ਗਈ ਹੈ। ਮੁੰਬਈ ਤੋਂ ਇਹ ਫਲਾਈਟ 18:40 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ 21. 05 ਵਜੇ ਪਹੁੰਚ ਜਾਵੇਗੀ। ਉੱਥੇ ਹੀ ਚੰਡੀਗੜ੍ਹ ਤੋਂ ਮੁੰਬਈ ਲਈ 21. 35 ਵਜੇ ਉਡਾਨ ਭਰੇਗੀ ਅਤੇ ਮੁੰਬਈ 23. 50 ਵਜੇ ਪੁੱਜੇਗੀ। ਇਸ ਲਈ ਮੁਸਾਫ਼ਰਾਂ ਨੂੰ 7754 ਰੁਪਏ ਖ਼ਰਚ ਕਰਨੇ ਪੈਣਗੇ।
ਚੰਡੀਗੜ੍ਹ-ਪਟਨਾ ਫਲਾਈਟ ਦੇ ਸਮੇਂ ’ਚ ਬਦਲਾਅ
ਏਅਰਪੋਰਟ ਅਥਾਰਟੀ ਵੱਲੋਂ ਚੰਡੀਗੜ੍ਹ-ਪਟਨਾ ਫਲਾਈਟ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਚੰਡੀਗੜ੍ਹ ਤੋਂ ਫਲਾਈਟ ਸਵੇਰੇ 7.45 ਵਜੇ ਉਡਾਣ ਭਰੇਗੀ ਅਤੇ ਪਟਨਾ ਸਵੇਰੇ 9:50 ਵਜੇ ਪਹੁੰਚ ਜਾਵੇਗੀ। ਵਾਪਸੀ ਵਿਚ ਪਟਨਾ ਤੋਂ ਫਲਾਈਟ ਦੁਪਹਿਰ 2 ਵਜੇ ਉਡਾਣ ਭਰੇਗੀ ਅਤੇ ਦੁਪਹਿਰ 3:50 ਵਜੇ ਚੰਡੀਗੜ੍ਹ ਪਹੁੰਚ ਜਾਵੇਗੀ। ਇਸ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰ ਨੂੰ 8328 ਰੁਪਏ ਖਰਚ ਕਰਨੇ ਹੋਣਗੇ।


Babita

Content Editor

Related News