ਪਟੜੀ ''ਤੇ ਪਰਤਣ ਲੱਗੀ ਘਰੇਲੂ ਹਵਾਬਾਜ਼ੀ ਇੰਡਸਟਰੀ, ਪਹਿਲੀ ਵਾਰ 1 ਦਿਨ ''ਚ ਹੋਈ ਹਜ਼ਾਰ ਉਡਾਨਾਂ ਦੀ ਆਪ੍ਰੇਟਿੰਗ
Wednesday, Aug 26, 2020 - 02:09 PM (IST)
ਜਲੰਧਰ (ਵਿਸ਼ੇਸ਼) : ਕੋਰੋਨਾ ਆਫ਼ਤ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹਵਾਬਾਜ਼ੀ ਇੰਡਸਟਰੀ ਘੱਟ ਤੋਂ ਘੱਟ ਘਰੇਲੂ ਉਡਾਨਾਂ ਦੀ ਆਪ੍ਰੇਟਿੰਗ ਦੇ ਮਾਮਲੇ 'ਚ ਪਟੜੀ 'ਤੇ ਪਰਤਦੀ ਨਜ਼ਰ ਆ ਰਹੀ ਹੈ। ਮਿਸ਼ਨ ਉਡਾਨ ਅਧੀਨ ਹਰ ਹਫ਼ਤੇ ਘਰੇਲੂ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ ਵਧ ਰਹੀ ਹੈ। ਤਾਲਾਬੰਦੀ ਤੋਂ ਬਾਅਦ 24 ਅਗਸਤ ਨੂੰ ਦੇਸ਼ 'ਚ ਪਹਿਲੀ ਵਾਰ ਹਜ਼ਾਰ ਤੋਂ ਵੱਧ ਘਰੇਲੂ ਉਡਾਨਾਂ ਨੇ ਉਡਾਨ ਭਰੀ ਅਤੇ 24 ਅਗਸਤ ਨੂੰ ਰਵਾਨਾ ਕੁਲ 1012 ਉਡਾਨਾਂ ਰਾਹੀਂ 95850 ਅਤੇ ਲੈਂਡ ਹੋਈਆਂ ਕੁਲ 1015 ਉਡਾਨਾਂ 'ਚ ਕੁਲ 97285 ਮੁਸਾਫਰਾਂ ਨੇ ਸਫਰ ਕੀਤਾ ਅਤੇ ਦੇਸ਼ ਦੇ ਹਵਾਈ ਅੱਡਿਆਂ 'ਤੇ ਕੁਲ 193135 ਲੋਕਾਂ ਦੀ ਆਵਾਜਾਈ ਹੋਈ। ਇਸ ਦਰਮਿਆਨ ਉਡਾਨ 4 ਦੇ ਤਹਿਤ ਹਵਾਬਾਜ਼ੀ ਮੰਤਰਾਲਾ ਨੇ ਮੰਗਲਵਾਰ ਨੂੰ 78 ਨਵੇਂ ਰੂਟਸ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਉਡਾਨ ਦੇ ਅਧੀਨ ਹੁਣ ਦੇਸ਼ 'ਚ ਕੁਲ 766 ਰੂਟਸ 'ਤੇ ਆਪ੍ਰੇਸ਼ਨ ਸ਼ੁਰੂ ਹੋ ਜਾਏਗਾ।
ਇਹ ਵੀ ਪੜ੍ਹੋ : ਕੋਰੋਨਾ ਦੀ ਚਪੇਟ 'ਚ ਆਏ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ
ਮਿਸ਼ਨ ਵੰਦੇ ਭਾਰਤ ਦੇ ਅਧੀਨ 11 ਲੱਖ 82 ਹਜ਼ਾਰ ਨੇ ਕੀਤੀ ਵਤਨ ਵਾਪਸੀ
ਕੋਰੋਨਾ ਆਫ਼ਤ ਕਾਰਣ ਵਿਦੇਸ਼ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਲਈ 6 ਮਈ ਤੋਂ ਸ਼ੁਰੂ ਕੀਤੇ ਗਏ ਮਿਸ਼ਨ ਵੰਦੇ ਭਾਰਤ ਦੇ ਅਧੀਨ 24 ਅਗਸਤ ਤੱਕ 11 ਲੱਖ 82 ਹਜ਼ਾਰ 129 ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ 'ਚੋਂ 667,782 ਭਾਰਤੀ ਚਾਰਟਰਡ ਜਹਾਜ਼ਾਂ ਰਾਹੀਂ ਵਤਨ ਪਰਤੇ ਹਨ। ਇਨ੍ਹਾਂ 'ਚੋਂ 365,898 ਭਾਰਤੀਆਂ ਦੀ ਵਤਨ ਵਾਪਸੀ ਏਅਰ ਇੰਡੀਆ ਗਰੁੱਪ ਦੇ ਚਾਰਟਰਡ ਜਹਾਜ਼ਾਂ ਰਾਹੀਂ ਹੋਈ ਹੈ ਜਦੋਂ ਕਿ 1190083 ਭਾਰਤੀ ਗੁਆਂਢੀ ਦੇਸ਼ਾਂ ਤੋਂ ਸਰਹੱਦ ਰਾਹੀਂ ਵਾਪਸ ਪਰਤੇ ਹਨ ਅਤੇ 3987 ਭਾਰਤੀ ਸਮੁੰਦਰੀ ਮਾਰਗ ਰਾਹੀਂ ਆਏ ਹਨ ਜਦੋਂ ਕਿ 13 ਹਜ਼ਾਰ ਤੋਂ ਵੱਧ ਭਾਰਤੀ ਹੋਰ ਮਾਧਿਅਮਾਂ ਰਾਹੀਂ ਵਤਨ ਪਰਤੇ ਹਨ।
ਮੰਤਰਾਲਾ ਨੇ ਜਾਰੀ ਕੀਤੇ ਐੱਸ. ਓ. ਪੀ.
ਇਸ ਦਰਮਿਆਨ ਮੰਤਰਾਲਾ ਨੇ ਵੰਦੇ ਭਾਰਤ ਮਿਸ਼ਨ ਅਤੇ ਬਬਲ ਰਾਹੀਂ ਆਪਰੇਟ ਹੋ ਰਹੀਆਂ ਉਡਾਨਾਂ 'ਚ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਅਤੇ ਜਹਾਜ਼ ਆਪ੍ਰੇਟਿੰਗ ਦੇ ਕੰਮ 'ਚ ਲੱਗੇ ਸਟਾਫ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਟੋਕਾਲ ਯਾਨੀ ਐੱਸ. ਓ. ਪੀ. ਜਾਰੀ ਕੀਤਾ। ਐੱਸ. ਓ. ਪੀ. ਦੇ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਭਾਰਤੀਆਂ ਨੂੰ ਭਾਰਤੀ ਦੂਤਘਰ ਕੋਲ ਰਜਿਸਟਰਡ ਕਰਵਾਉਣਾ ਜ਼ਰੂਰੀ ਹੈ। ਕੋਰੋਨਾ ਦੀ ਨੈਗੇਟਿਵ ਰਿਪੋਰਟ ਦੇਣ ਵਾਲਾ ਏਅਰਲਾਈਨ ਸਟਾਫ ਹੀ ਡਿਊਟੀ 'ਤੇ ਆ ਸਕਦਾ ਹੈ। ਇਸ ਦੌਰਾਨ ਮੈਡੀਕਲ ਐਮਰਜੈਂਸੀ, ਗਰਭਵਤੀ ਔਰਤਾਂ, ਵਿਦਿਆਰਥੀਆਂ ਅਤੇ ਵਿਦੇਸ਼ਾਂ 'ਚ ਫਸੇ ਭਾਰਤੀ ਮਜ਼ਦੂਰਾਂ ਨੂੰ ਪਹਿਲ ਦਿੱਤੀ ਜਾਏਗੀ। ਯਾਤਰਾ ਦੌਰਾਨ ਮੁਸਾਫਰਾਂ ਅਤੇ ਏਅਰਲਾਈਨ ਸਟਾਫ ਵਲੋਂ ਹੱਥਾਂ ਦੀ ਸਫਾਈ ਅਤੇ ਫੇਸ ਮਾਸਕ ਲਾਜ਼ਮੀ ਹੈ।
ਇਹ ਵੀ ਪੜ੍ਹੋ : ਹਰ ਪਾਸੇ ਢੀਂਡਸਾ ਦੇ ਵੱਧਦੇ ਜ਼ਿਕਰ ਨੇ, ਬਾਦਲ ਦਲ ਦਾ ਵਧਾਇਆ ਫ਼ਿਕਰ
ਫਿਲਹਾਲ ਦੇਸ਼ 'ਚ ਔਸਤਨ 98 ਹਜ਼ਾਰ ਮੁਸਾਫਰ ਘਰੇਲੂ ਉਡਾਨਾਂ ਰਾਹੀਂ ਸਫਰ ਕਰ ਰਹੇ ਹਨ ਪਰ ਇਹ ਕੋਰੋਨਾ ਦੀ ਸ਼ੁਰੂਆਤ ਤੋਂ ਪਹਿਲਾਂ ਦੀ ਸਥਿਤੀ ਦਾ ਸਿਰਫ ਇਕ ਤਿਹਾਈ ਹੈ। ਹਰ ਹਫਤੇ ਘਰੇਲੂ ਮੁਸਾਫਰਾਂ ਦੀ ਗਿਣਤੀ 'ਚ 5 ਹਜ਼ਾਰ ਦਾ ਵਾਧਾ ਹੋ ਰਿਹਾ ਹੈ। ਲਿਹਾਜਾ ਇਸ ਦੀਵਾਲੀ ਤੱਕ (14 ਨਵੰਬਰ) ਘਰੇਲੂ ਹਵਾਬਾਜ਼ੀ ਇੰਡਸਟਰੀ ਕੋਰੋਨਾ ਦੀ ਸ਼ੁਰੂਆਤ ਤੋਂ ਪਹਿਲਾਂ ਦੀ ਸਥਿਤੀ 'ਚ ਪਹੁੰਚ ਜਾਏਗੀ। ਮੁੰਬਈ ਏਅਰਪੋਰਟ ਤੋਂ ਰੋਜ਼ਾਨਾ 100 ਉਡਾਨਾਂ ਦੀ ਆਪ੍ਰੇਟਿੰਗ ਹੋ ਰਹੀ ਹੈ ਪਰ 31 ਅਗਸਤ ਤੱਕ ਕੋਲਕਾਤਾ ਏਅਰਪੋਰਟ 'ਤੇ ਦਿੱਲੀ, ਮੁੰਬਈ, ਚੇਨਈ, ਅਹਿਮਦਾਬਾਦ, ਪੁਣੇ ਅਤੇ ਨਾਗਪੁਰ ਤੋਂ ਜਾਣ ਵਾਲੀ ਫਲਾਈਟ ਦੀ ਲੈਂਡਿੰਗ ਨਹੀਂ ਹੋਵੇਗੀ ਪਰ ਇਸ ਤੋਂ ਬਾਅਦ ਸਥਿਤੀ 'ਚ ਯਕੀਨੀ ਤੌਰ 'ਤੇ ਸੁਧਾਰ ਹੋਵੇਗਾ।- ਹਰਦੀਪ ਸਿੰਘ ਪੁਰੀ, ਸਿਵਲ ਹਵਾਬਾਜ਼ੀ ਮੰਤਰੀ