ਪੁਲ 'ਤੇ ਪਈ ਰਹੀ ਲਾਸ਼ ਤੇ ਮੂੰਹ ਮਾਰਦੇ ਰਹੇ ਕੁੱਤੇ
Sunday, Aug 26, 2018 - 08:50 PM (IST)
ਸੁਲਤਾਨਪੁਰ ਲੋਧੀ (ਧੀਰ)—ਸਵੇਰ ਦੇ 5 ਵੱਜੇ ਸਨ। ਇਕ ਅੱਧਖੜ੍ਹ ਉਮਰ ਦੇ ਵਿਅਕਤੀ ਦਾ ਲਾਸ਼ ਸ਼ਹਿਰ ਦੇ ਤਲਵੰਡੀ ਪੁਲ ਦੇ 'ਤੇ ਪਈ ਲੋਕਾਂ ਨੇ ਵੇਖੀ। ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਗਈ। ਕੁਝ ਦੇਰ ਬਾਅਦ ਪੱਤਰਕਾਰ ਮੌਕੇ 'ਤੇ ਪਹੁੰਚੇ ਜੋ ਮੌਕੇ 'ਤੇ ਦੇਖਣ ਨੂੰ ਮਿਲਿਆ ਉਹ ਕਾਫੀ ਦਿਲਦਹਿਲਾਉਣ ਵਾਲਾ ਸੀ। ਪੁਲ ਦੇ 'ਤੇ ਵਿਅਕਤੀ ਦੀ ਲਾਸ਼ ਪਈ ਹੋਈ ਸੀ ਜਿਸ ਨੂੰ ਕੁੱਤੇ ਮੂੰਹ ਮਾਰ ਰਹੇ ਸਨ ਜਿਸ ਦੌਰਾਨ ਮੌਕੇ 'ਤੇ ਕੋਈ ਪੁਲਸ ਅਧਿਕਾਰੀ ਨਹੀਂ ਪਹੁੰਚਿਆ। 2 ਘੰਟੇ ਬਾਅਦ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਲਾਸ਼ ਨੂੰ ਮੁਰਦਾ ਘਰ 'ਚ ਰਖਵਾ ਦਿੱਤੀ।

ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਤਲਵੰਡੀ ਪੁਲ ਸ਼ਹਿਰ ਦਾ ਮੁੱਖ ਚੌਕ ਹੋਣ ਕਾਰਨ ਹਰ ਸਮੇਂ ਪੁਲਸ ਕਰਮਚਾਰੀ ਮੌਜੂਦ ਹੁੰਦੇ ਹਨ ਅਤੇ ਫ੍ਰਿ ਇਹ ਲਾਸ਼ ਇੱਥੇ ਇਨ੍ਹੀ ਦੇਰ ਆਖਰ ਕਿਉਂ ਪਈ ਰਹੀ। ਲੋਕਾਂ ਨੇ ਦੱਸਿਆ ਕਿ ਲਾਸ਼ ਨੂੰ ਦੇਖਣ 'ਤੇ ਪਹਿਲੀ ਨਜ਼ਰ ਇੰਝ ਲੱਗ ਰਿਹਾ ਸੀ ਕਿ ਜਿਵੇ ਲਾਸ਼ ਰਾਤ ਦੀ ਪਈ ਹੋਵੇ। ਪੁਲਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ 'ਚ ਰੋਸ ਸੀ।
