ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼

Friday, Feb 11, 2022 - 05:37 PM (IST)

ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼

ਲੁਧਿਆਣਾ (ਗੌਤਮ) : ਪਿੰਡ ਗੋਵਿੰਦਗੜ੍ਹ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਇੱਕ ਆਵਾਰਾ ਕੁੱਤੇ ਨੂੰ ਨਵਜੰਮੇ ਬੱਚੇ ਦਾ ਧੜ ਚੁੱਕ ਕੇ ਲਿਜਾਂਦਿਆਂ ਦੇਖਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਆਵਾਰਾ ਕੁੱਤੇ ਨੂੰ ਡਰਾ ਕੇ ਉਸ ਦੇ ਮੂੰਹ ’ਚੋਂ ਬੱਚੇ ਦਾ ਧੜ ਬਾਹਰ ਕੱਢਿਆ ਅਤੇ ਆਲੇ-ਦੁਆਲੇ ਜਾ ਕੇ ਬੱਚੇ ਦੇ ਸਿਰ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕਾਂ ਨੇ ਬੱਚੇ ਦਾ ਸਿਰ ਇਕ ਟੋਏ 'ਚ ਪਿਆ ਹੋਇਆ ਵੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਪੰਚ ਜਗਸੀਰ ਸਿੰਘ ਦੇ ਬਿਆਨ 'ਤੇ ਅਣਪਛਾਤੇ ਸ਼ਖ਼ਸ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਲਖਵੀਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਕਿਸੇ ਨੇ ਟੋਆ ਪੁੱਟ ਕੇ ਨਵਜੰਮੇ ਬੱਚੇ ਨੂੰ ਦਫ਼ਨਾਇਆ ਹੋਇਆ ਸੀ। ਉਸ ਦੇ ਕੋਲ ਇੱਕ ਕੱਪੜਾ ਅਤੇ ਪਲਾਸਟਿਕ ਦਾ ਗੱਟੂ ਪਿਆ ਹੋਇਆ ਸੀ। ਆਵਾਰਾ ਕੁੱਤੇ ਨੇ ਟੋਆ ਪੁੱਟ ਕੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਨੋਚ-ਨੋਚ ਕੇ ਉਸ ਦਾ ਸਿਰ ਧੜ ਨਾਲੋ ਵੱਖ ਕਰ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸੇ ਜਨਾਨੀ ਜਾਂ ਪੁਰਸ਼ ਨੇ ਬੱਚੇ ਦੇ ਜਨਮ ਨੂੰ ਲੁਕਾਉਣ ਲਈ ਨਵਜੰਮੇ ਬੱਚੇ ਨੂੰ ਦਫ਼ਨਾਇਆ ਸੀ। ਇਸ ਘਟਨਾ ਸਬੰਧੀ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਸਕੇ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਨੋਟ - ਇਸ ਸ਼ਰਮਨਾਕ ਘਟਨਾ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News