ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲਿਆ ਵਿਰੁੱਧ ਕੇਸ ਦਰਜ

04/14/2018 5:55:22 AM

ਗੁਰਦਾਸਪੁਰ, (ਵਿਨੋਦ)- ਨਵ-ਵਿਆਹੁਤਾ ਨੂੰ ਵਿਆਹ ਵਿਚ ਦਾਜ ਘੱਟ ਲਿਆਉਣ ਅਤੇ ਦਾਜ ਹੋਰ ਲਿਆਉਣ ਲਈ ਕੁੱਟਮਾਰ ਕਰਨ ਵਾਲੇ ਪਤੀ, ਸਹੁਰੇ, ਸੱਸ ਤੇ ਦਿਓਰ ਦੇ ਵਿਰੁੱਧ ਗੁਰਦਾਸਪੁਰ ਸਦਰ ਪੁਲਸ ਨੇ ਧਾਰਾ 498 ਏ ਅਤੇ 406 ਅਧੀਨ ਕੇਸ ਦਰਜ ਕੀਤਾ ਹੈ, ਪਰ ਅਜੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਕ ਨਵ-ਵਿਆਹੁਤਾ ਰਵਨੀਤ ਕੌਰ ਪੁੱਤਰ ਬਿਸ਼ੰਬਰ ਦਾਸ, ਨਿਊ ਬਸਤੀ ਹਯਾਤ ਨਗਰ ਗੁਰਦਾਸਪੁਰ ਨੇ ਪੁਲਸ ਮੁਖੀ ਹੈੱਡ ਕੁਆਰਟਰ ਨੂੰ 12 ਅਗਸਤ 2017 ਨੂੰ ਸ਼ਿਕਾਇਤ ਪੱਤਰ ਦਿੱਤਾ ਸੀ ਕਿ ਉਸ ਦਾ ਵਿਆਹ 3 ਅਪ੍ਰੈਲ 2017 ਨੂੰ ਗੁਰਪ੍ਰੀਤ ਸਿੰਘ ਪੁੱਤਰ ਚਰਨ ਦਾਸ ਨਿਵਾਸੀ ਪਿੰਡ ਪੰਜੂਰਾ ਨਾਲ ਹੋਇਆ ਸੀ ਪਰ ਵਿਆਹ ਦੇ ਕੁਝ ਦਿਨ ਬਾਅਦ  ਹੀ ਉਸ ਨੂੰ ਦਾਜ ਘੱਟ ਲਿਆਉਣ ਲਈ ਉਲਾਭੇ ਦਿੱਤੇ ਜਾਣ ਲੱਗੇ ਅਤੇ ਪੇਕਿਆਂ ਤੋਂ ਹੋਰ ਦਾਜ ਲਿਆਉਣ ਲਈ ਮਾਰਕੁੱਟ ਕੀਤੀ ਜਾਣ ਲੱਗੀ। ਨਵ-ਵਿਆਹੁਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ, ਸੱਸ ਕਮਲੇਸ਼, ਸਹੁਰਾ ਚਰਨ ਦਾਸ ਤੇ ਦਿਓਰ ਅਸ਼ਵਨੀ ਉਸ ਨੂੰ ਪ੍ਰੇਸ਼ਾਨ ਕਰਦੇ ਸੀ।
ਪੁਲਸ ਅਧਿਕਾਰੀ ਦੇ ਅਨੁਸਾਰ ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਫੈਮਲੀ ਵੈੱਲਫੇਅਰ ਕਮੇਟੀ ਗੁਰਦਾਸਪੁਰ ਨੂੰ ਸੌਂਪਿਆ ਗਿਆ ਅਤੇ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਚਾਰ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।


Related News