ਡਾਕਟਰ ਨੂੰ ਮਰੀਜ਼ ਦਾ ਆਪ੍ਰੇਸ਼ਨ ਕਰਨਾ ਪੈ ਗਿਆ ਮਹਿੰਗਾ, ਹੁਣ ਦੇਣਾ ਪਵੇਗਾ ਲੱਖਾਂ ਰੁਪਏ ਜੁਰਮਾਨਾ
Wednesday, Feb 19, 2025 - 04:12 AM (IST)

ਫਰੀਦਕੋਟ (ਜਗਦੀਸ਼, ਬਾਂਸਲ)- ਸਥਾਨਕ ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਅਹਿਮ ਫੈਸਲੇ ਵਿਚ ਕੋਟਕਪੂਰਾ ਦੇ ਇਕ ਡਾਕਟਰ ਨੂੰ ਆਪਣੇ ਮਰੀਜ਼ ਦਾ ਬਿਨਾਂ ਲੋੜ ਤੋਂ ਆਪ੍ਰੇਸ਼ਨ ਕਰ ਕੇ ਉਸ ਨੂੰ ਪ੍ਰੇਸ਼ਾਨ ਕਰਨ ਬਦਲੇ 9 ਲੱਖ ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਕਮਿਸ਼ਨ ਨੇ ਖਪਤਕਾਰ ਕੋਲੋਂ ਆਪ੍ਰੇਸ਼ਨ ਲਈ ਲਏ 13 ਹਜ਼ਾਰ ਰੁਪਏ ਵੀ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ 25 ਹਜ਼ਾਰ ਰੁਪਏ ਕਾਨੂੰਨੀ ਲੜਾਈ ਲਈ ਖਰਚੇ ਵਜੋਂ ਅਦਾ ਕਰਨ ਲਈ ਕਿਹਾ ਹੈ। ਸੂਚਨਾ ਅਨੁਸਾਰ ਕੁਲਦੀਪ ਸਿੰਘ (75) ਵਾਸੀ ਕੋਟਕਪੂਰਾ ਨੂੰ ਪਿਸ਼ਾਬ ਕਰਨ ਵਿਚ ਦਿੱਕਤ ਆ ਰਹੀ ਸੀ ਅਤੇ ਉਹ ਇਲਾਜ ਲਈ ਡਾਕਟਰ ਕੋਲ ਗਿਆ ਸੀ ਤੇ ਡਾਕਟਰ ਨੇ ਦਵਾਈਆਂ ਨਾਲ ਠੀਕ ਹੋਣ ਵਾਲੀ ਬਿਮਾਰੀ ਵਾਸਤੇ ਆਪ੍ਰੇਸ਼ਨ ਕਰਵਾਉਣ ਦੀ ਗਲਤ ਸਲਾਹ ਦਿੱਤੀ ਤੇ 17 ਸਤੰਬਰ 2021 ਨੂੰ ਟੈਸਟ ਕਰ ਕੇ ਨਾਲ ਦੀ ਨਾਲ ਉਸ ਦਾ ਆਪ੍ਰੇਸ਼ਨ ਕਰ ਦਿੱਤਾ।
ਇਹ ਵੀ ਪੜ੍ਹੋ- ਠੱਗ ਏਜੰਟਾਂ ਦਾ ਹਾਲ ; ਵਿਦੇਸ਼ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਵੇਚ'ਤੀ ਪੰਜਾਬ ਦੀ ਧੀ, ਰੂਹ ਕੰਬਾ ਦੇਵੇਗੀ ਹੱਡ-ਬੀਤੀ
ਖਪਤਕਾਰ ਕਮਿਸ਼ਨ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਡਾਕਟਰ ਨੇ ਕੁਲਦੀਪ ਸਿੰਘ ਦਾ ਆਪ੍ਰੇਸ਼ਨ ਬੇਹੱਦ ਕਾਹਲੀ ਅਤੇ ਬਿਨਾਂ ਲੋੜ ਤੋਂ ਕੀਤਾ ਹੈ, ਜਦੋਂਕਿ ਮਰੀਜ਼ ਨੂੰ ਆ ਰਹੀ ਦਿੱਕਤ ਦਵਾਈਆਂ ਨਾਲ ਠੀਕ ਹੋਣ ਵਾਲੀ ਸੀ। ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਨੇ ਕਿਹਾ ਕਿ 75 ਸਾਲ ਦੇ ਬਜ਼ੁਰਗ ਦਾ ਬੇਲੋੜਾ ਆਪ੍ਰੇਸ਼ਨ ਕਰਕੇ ਡਾਕਟਰ ਨੇ ਉਸ ਦੀ ਜਾਨ ਨੂੰ ਖਤਰੇ ਵਿਚ ਪਾਇਆ ਹੈ। ਦਿੱਤੀਆਂ ਗਈਆਂ ਮਾੜੀਆਂ ਸੇਵਾਵਾਂ ਬਦਲੇ ਡਾਕਟਰ ਪੀੜਤ ਨੂੰ 9 ਲੱਖ ਰੁਪਏ ਦਾ ਮੁਆਵਜ਼ਾ ਅਦਾ ਕਰੇ ਤੇ 25 ਹਜ਼ਾਰ ਰੁਪਏ ਖਰਚੇ ਵਜੋਂ ਉਸ ਨੂੰ ਦਿੱਤੇ ਜਾਣ।
ਕਮਿਸ਼ਨ ਨੂੰ ਆਦੇਸ਼ ਦਿੱਤਾ ਹੈ ਕਿ ਇਸ ਹੁਕਮ ਨੂੰ 45 ਦਿਨਾਂ ਵਿਚ ਲਾਗੂ ਕੀਤਾ ਜਾਵੇ, ਨਹੀਂ ਤਾਂ ਡਾਕਟਰ ਤੇ ਹਸਪਤਾਲ ਨੂੰ 50 ਹਜ਼ਾਰ ਰੁਪਏ ਹੋਰ ਖਪਤਕਾਰ ਦੇ ਲੀਗਲ ਏਡ ਕਮਿਸ਼ਨ ਵਿਚ ਜਮ੍ਹਾ ਕਰਵਾਉਣੇ ਪੈਣਗੇ। ਹਾਲਾਂਕਿ ਅਦਾਲਤੀ ਸੁਣਵਾਈ ਦੌਰਾਨ ਡਾ. ਸੁਰਿੰਦਰ ਗੋਇਲ ਅਤੇ ਸੁਨੀਤਾ ਗੋਇਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਮੈਡੀਕਲ ਸਾਇੰਸ ਮੁਤਾਬਕ ਹੀ ਮਰੀਜ਼ ਦਾ ਇਲਾਜ ਕੀਤਾ ਹੈ ਤੇ ਇਸ ਵਿਚ ਕੋਈ ਕੁਤਾਹੀ ਨਹੀਂ ਵਰਤੀ।
ਇਹ ਵੀ ਪੜ੍ਹੋ- ਘਰ 'ਚ ਲੱਗੀ ਕੁੰਡੀ ਫੜਨ ਗਏ ਲਾਈਨਮੈਨ ਨੂੰ ਅੰਦਰ ਡੱਕ ਕੇ ਚਾੜ੍ਹਿਆ ਕੁਟਾਪਾ, 'ਜੀਜਾ' ਕਹਿ ਕੇ ਛੁਡਾਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e