ਫ਼ਿਲਮ ਦੇਖਣ ਗਏ ਸੀ ਡਾਕਟਰ ਸਾਬ੍ਹ, ਪਿੱਛੋਂ ਘਰ ''ਚ ਪੈ ਗਿਆ ''ਸੀਨ''
Sunday, Nov 03, 2024 - 05:55 AM (IST)

ਜਲੰਧਰ (ਵਰੁਣ)– ਰਣਜੀਤ ਐਨਕਲੇਵ ’ਚ ਚੋਰਾਂ ਨੇ ਇਕ ਡਾਕਟਰ ਦੇ ਘਰ ਵਿਚ ਦਾਖਲ ਹੋ ਕੇ ਲੱਖਾਂ ਦੀ ਕੀਮਤ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਜਿਸ ਸਮੇਂ ਵਾਰਦਾਤ ਹੋਈ, ਉਦੋਂ ਡਾਕਟਰ ਆਪਣੇ ਪਰਿਵਾਰ ਨਾਲ ਫਿਲਮ ਦੇਖਣ ਗਿਆ ਸੀ। ਉਹ ਘਰ ਵਾਪਸ ਮੁੜੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਪਤਾ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਨਾ ਦਿੱਤੀ।
ਰਣਜੀਤ ਐਨਕਲੇਵ ਦੇ ਰਹਿਣ ਵਾਲੇ ਡਾ. ਰਤਨ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤੀਂ ਆਪਣੇ ਪਰਿਵਾਰ ਨਾਲ ਫਿਲਮ ਦੇਖਣ ਗਏ ਸਨ। ਦੇਰ ਸ਼ਾਮ ਉਹ ਵਾਪਸ ਮੁੜੇ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀ ਵਿਚ ਪਏ 25 ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਨਕਦ ਗਾਇਬ ਸਨ।
ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਸਿਆਸੀ ਚਰਚਾ
ਉਨ੍ਹਾਂ ਕਿਹਾ ਕਿ ਚੋਰ ਗੁਆਂਢੀਆਂ ਦੀ ਛੱਤ ਤੋਂ ਹੁੰਦੇ ਹੋਏ ਰਸੋਈ ਰਾਹੀਂ ਘਰ ਵਿਚ ਦਾਖਲ ਹੋਏ ਸਨ ਅਤੇ 15 ਮਿੰਟਾਂ ਵਿਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਛੱਤ ਰਸਤੇ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪਹੁੰਚੇ ਥਾਣਾ ਨੰਬਰ 7 ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਨਜ਼ਦੀਕ ਹੀ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਇਕ ਸ਼ੱਕੀ ਨੌਜਵਾਨ ਦਾ ਚਿਹਰਾ ਸਾਹਮਣੇ ਆਇਆ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਉਪ-ਚੋਣਾਂ ’ਚ ਕਾਂਗਰਸ ਵੱਲੋਂ ਬਣਾਈ ਕਮੇਟੀ ’ਚ ਕਈ ਸੀਨੀਅਰ ਨੇਤਾ ਹੋਏ ਨਜ਼ਰਅੰਦਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e