ਮਿਸਟਰ ਅਪਗ੍ਰੇਡੇਸ਼ਨ ਕਾਰਨ ਜ਼ਿਲੇ ਦੇ ਸਾਰੇ ਡਾਕਟਰਾਂ ਦਾ ਕੰਮ ਠੱਪ
Monday, Jul 02, 2018 - 11:52 PM (IST)
ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਛਾਉਣੀ ਦੇ ਮੁੱਖ ਡਾਕਘਰ ਦੇ ਨਾਲ-ਨਾਲ ਜ਼ਿਲੇ ਦੇ ਸਾਰੇ ਡਾਕਖਾਨਿਆਂ ਦੇ ਕੰਮ ਦਾ ਸਿਸਟਮ ਅਪਗ੍ਰੇਡੇਸ਼ਨ ਦੇ ਕਾਰਨ ਬੰਦ ਪਿਆ ਹੈ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛਾਉਣੀ ਦੇ ਮੁੱਖ-ਡਾਕਘਰ ਨੂੰ ਬੰਦ ਕਰ ਕੇ ਗੇਟ ’ਤੇ ਲੋਕਾਂ ਨੂੰ ਜਾਣਕਾਰੀ ਦੇ ਲਈ ਡਾਕ ਵਿਭਾਗ ਵੱਲੋਂ ਨੋਟਿਸ ਲਾਇਆ ਗਿਆ ਹੈ, ਜਿਸਤੇ ’ਤੇ ਲਿਖਿਆ ਗਿਆ ਹੈ ਕਿ ਸਿਸਟਮ ਦੀ ਅਪਗ੍ਰੇਡੇਸ਼ਨ ਦੇ ਕਾਰਨ ਪੋਸਟ ਆਫਿਸ ਨੂੰ ਬੰਦ ਕੀਤਾ ਗਿਆ ਹੈ। ਪੋਸਟ ਆਫਿਸ ਦਾ ਸਾਰਾ ਸਿਸਟਮ ਆਨਲਾਈਨ ਹੋ ਜਾਵੇਗਾ : ਸੰਪਰਕ ਕਰਨ ’ਤੇ ਸੁਪਰਡੰਟ ਪੋਸਟ ਆਫਿਸ ਫਿਰੋਜ਼ਪੁਰ ਪੋਸਟਲ ਡਵੀਜ਼ਨ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਪੋਸਟਲ ਡਿਵੀਜ਼ਨ ਦੇ ਸਾਰੇ ਪੋਸਟ ਆਫਿਸ ਆਨਲਾਈਨ ਹੋਣ ਜਾ ਰਹੇ ਹਨ ਅਤੇ ਉਮੀਦ ਹੈ ਕਿ 3-4 ਜੁਲਾਈ ਤੱਕ ਸਾਰੇ ਡਾਕਖਾਨਿਆਂ ਦਾ ਕੰਮ ਆਨਲਾਈਨ ਹੋ ਜਾਵੇਗਾ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਸੁਪਰਡੰਟ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ’ਚ ਪੋਸਟ ਆਫਿਸ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ 29 ਅਧਾਰ ਅਪ੍ਰਗ੍ਰੇਡੇਸ਼ਨ ਸੈਂਟਰ ਖੋਲੇ ਗਏ ਹਨ, ਡਾਕ ਵਿਭਾਗ ਜਲਦ ਇੰਡੀਆ ਪੋਸਟ ਪੇਮੈਂਟ ਬੈਂਕ ਖੋਲਣ ਜਾ ਰਿਹਾ ਹੈ ਅਤੇ ਪੋਸਟ ਆਫਿਸ ’ਚ ਰੇਲ ਗੱਡੀਆਂ ਦੀਆਂ ਟਿਕਟਾਂ ਰਿਜ਼ਰਵੇਸ਼ਨ ਵੀ ਕੀਤੀ ਜਾਂਦੀ ਹੈ ਅਤੇ ਰੱਖਡ਼ੀ ਬੰਪਰ 2018 ਦੀਆਂ ਟਿਕਟਾਂ ਵੀ ਵੇਚੀਆਂ ਜਾਂਦੀਆਂ ਹਨ।
