ਡਾਕਟਰ ਦੇ ਕਤਲ ਕੇਸ ’ਚ ਫਰਾਰ ਦੂਜਾ ਦੋਸ਼ੀ ਚੜ੍ਹਿਆ ਪੁਲਸ ਦੇ ਹੱਥ, ਬਰਾਮਦ ਹੋਇਆ ਮ੍ਰਿਤਕ ਦਾ 6-7 ਤੋਲੇ ਸੋਨਾ

Tuesday, Jun 29, 2021 - 06:25 PM (IST)

ਬਹਿਰਾਮਪੁਰ/ਗੁਰਦਾਸਪੁਰ (ਸਰਬਜੀਤ/ਗੋਰਾਇਆ) - ਥਾਣਾ ਬਹਿਰਾਮਪੁਰ ਦੇ ਅਧੀਨ ਪੈਂਦੇ ਕਸਬਾ ਬਹਿਰਾਮਪੁਰ ਵਿਖੇ ਕਲੀਨਿਕ ਦੀ ਦੁਕਾਨ ਕਰਨ ਵਾਲੇ ਡਾਕਟਰ ਦੇ ਕਤਲ ਕੇਸ ’ਚ ਫਰਾਰ ਦੂਜੇ ਦੋਸ਼ੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ। ਪੁਲਸ ਨੇ ਦੋਸ਼ੀਆਂ ਵੱਲੋਂ ਵਰਤੇ ਗਏ ਹਥਿਆਰ ਅਤੇ ਮ੍ਰਿਤਕ ਦਾ ਸੋਨਾ, ਜੋ ਉਸ ਨੇ ਪਾਇਆ ਹੋਇਆ ਸੀ, ਵੀ ਬਰਾਮਦ ਕਰ ਲਿਆ ਹੈ, ਜਿਸ ਦੇ ਆਧਾਰ ’ਤੇ ਉਸ ਨੂੰ ਸਜ਼ਾ ਮਿਲੇਗੀ।

ਪੜ੍ਹੋ ਇਹ ਵੀ ਖਬਰ - ਵਿਚੋਲੇ ਨੇ ਰੱਖਿਆ ਅਜਿਹਾ 'ਓਹਲਾ' ਕੇ ਲਾੜੀ ਵਿਆਹੁਣ ਦੀ ਬਜਾਏ ਥਾਣੇ ਪੁੱਜਾ ਲਾੜਾ,ਹੈਰਾਨੀਜਨਕ ਹੈ ਪੂਰਾ ਮਾਮਲਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਡਾ.ਨਾਨਕ ਸਿੰਘ ਨੇ ਦੱਸਿਆ ਕਿ 25-6-21 ਨੂੰ ਕਸਬਾ ਬਹਿਰਾਮਪੁਰ ਵਿਖੇ ਕਲੀਨਿਕ ਦੀ ਦੁਕਾਨ ਕਰਨ ਵਾਲੇ ਡਾਕਟਰ ਮੋਹਿਤ ਨੰਦਾ ਵਾਸੀ ਬਹਿਰਾਮਪੁਰ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ, ਜਦ ਉਹ ਲੱਕੀ ਬੂਟ ਹਾਊਸ ਦੇ ਦੁਕਾਨ ਮਾਲਿਕ ਲਖਵਿੰਦਰਪਾਲ ਉਰਫ ਲੱਕੀ ਦੀ ਦੁਕਾਨ ’ਤੇ ਉੱਧਰ ਦਿੱਤੇ ਪੈਸੇ ਲੈਣ ਗਿਆ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਡਾ.ਮੋਹਿਤ ਨੰਦਾ ਕੋਲੋਂ ਲਖਵਿੰਦਰਪਾਲ ਨੇ ਪੈਸੇ ਉੱਧਾਰ ਲਏ ਹੋਏ ਸੀ ਅਤੇ 500 ਰੁਪਏ ਰੋਜ਼ਾਨਾਂ ਕਿਸ਼ਤ ਭਰਦਾ ਸੀ। 

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 

ਐੱਸ.ਐੱਸ.ਪੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੇ ਆਪਣੇ ਦੋਸਤ ਅਮਨ ਪੁੱਤਰ ਸੁਖਵਿੰਦਰ ਵਾਸੀ ਪਸਿਆਲ ਦੇ ਨਾਲ ਮਿਲ ਕੇ ਡਾ.ਮੋਹਿਤ ਨੰਦਾ ਦਾ ਕਤਲ ਕਰ ਦਿੱਤਾ ਸੀ। ਦੋਵਾਂ ਦੇ ਖ਼ਿਲਾਫ਼ ਮਾਮਲਾ ਥਾਣਾ ਬਹਿਰਾਮਪੁਰ ਵਿਖੇ ਦਰਜ ਕੀਤਾ ਗਿਆ ਸੀ। ਬੀਤੇ ਦਿਨੀਂ ਲਖਵਿੰਦਰ ਸਿੰਘ ਨੂੰ ਤਾਂ ਪੁਲਸ ਨੇ ਕਾਬੂ ਕਰ ਲਿਆ ਸੀ ਪਰ ਪਰ ਅਮਨ ਫਰਾਰ ਚੱਲਦਾ ਆ ਰਿਹਾ ਸੀ, ਜਿਸ ਨੂੰ ਅੱਜ ਇਕ ਸੂਚਨਾ ਦੇ ਆਧਾਰ ’ਤੇ ਕਾਬੂ ਕਰ ਲਿਆ। ਐੱਸ.ਐੱਸ.ਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਕਤਲ ਸਮੇਂ ਵਰਤੇ ਗਏ ਹਥਿਆਰ ਅਤੇ ਮ੍ਰਿਤਕ ਦਾ 6-7 ਤੋਲੇ ਦੇ ਕਰੀਬ ਸੋਨਾ ਵੀ ਬਰਾਮਦ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ


rajwinder kaur

Content Editor

Related News