ਸ਼ਰਾਬੀ ਡਾਕਟਰ ਵਲੋਂ ਨਬਾਲਿਗ ਲੜਕੀ ਦੇ ਗੁਪਤ ਅੰਗਾਂ ਨਾਲ ਛੇੜਛਾੜ

01/03/2020 7:20:56 PM

ਮਾਛੀਵਾੜਾ ਸਾਹਿਬ,(ਟੱਕਰ) : ਮਾਛੀਵਾੜਾ ਇਲਾਕੇ 'ਚ ਸ਼ਰਾਬ ਦੇ ਨਸ਼ੇ 'ਚ ਡਾਕਟਰ ਨੇ ਆਪਣੇ ਕਿੱਤੇ ਨੂੰ ਦਾਗ਼ਦਾਰ ਕਰਦਿਆਂ ਕਲੀਨਿਕ 'ਚ ਦਵਾਈ ਲੈਣ ਆਈ ਨਬਾਲਿਗ ਲੜਕੀ ਦੇ ਗੁਪਤ ਅੰਗਾਂ ਨਾਲ ਛੇੜਛਾੜ ਕੀਤੀ। ਜਿਸ 'ਤੇ ਭੜਕੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਦਾ ਰੱਜ ਕੇ ਕੁਟਾਪਾ ਚਾੜਿਆ ਅਤੇ ਮਾਮਲਾ ਥਾਣੇ ਪੁੱਜ ਚੁੱਕਾ ਹੈ।
ਜਾਣਕਾਰੀ ਮੁਤਾਬਕ ਅੱਜ ਸ਼ਾਮ ਨੂੰ ਇਲਾਕੇ ਦੇ ਇਕ ਕਲੀਨਿਕ 'ਚ ਨਬਾਲਗ ਲੜਕੀ ਆਪਣੀ ਮਾਤਾ ਨਾਲ ਦਵਾਈ ਲੈਣ ਲਈ ਆਈ। ਡਾਕਟਰ ਵਲੋਂ ਨਬਾਲਿਗ ਲੜਕੀ ਨੂੰ ਜਾਂਚ ਲਈ ਪਿੱਛੇ ਬਣੇ ਕੈਬਿਨ 'ਚ ਟੇਬਲ 'ਤੇ ਲੇਟਣ ਅਤੇ ਮਾਂ ਨੂੰ ਬਾਹਰ ਬੈਠਣ ਲਈ ਕਿਹਾ। ਨਬਾਲਿਗ ਲੜਕੀ ਅਨੁਸਾਰ ਡਾਕਟਰ ਵਲੋਂ ਉਸ ਨੂੰ ਟੇਬਲ 'ਤੇ ਲਿਜਾ ਕੇ ਗੁਪਤ ਅੰਗਾਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸਨੇ ਰੌਲਾ ਪਾ ਦਿੱਤਾ। ਨਬਾਲਿਗ ਲੜਕੀ ਦੀ ਮਾਂ ਨੇ ਆਪਣੇ ਹੋਰ ਪਰਿਵਾਰਕ ਮੈਂਬਰ ਕਲੀਨਿਕ 'ਚ ਬੁਲਾ ਲਏ ਅਤੇ ਉਥੇ ਵੱਡਾ ਹੰਗਾਮਾ ਖੜਾ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਡਾਕਟਰ ਨੇ ਸ਼ਰਾਬ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਲੜਕੀ ਨਾਲ ਛੇੜਛਾੜ ਕਰਨ 'ਤੇ ਉਹ ਐਨਾ ਭੜਕ ਗਏ ਕਿ ਡਾਕਟਰ ਦਾ ਕਲੀਨਿਕ 'ਚ ਰੱਜ ਕੇ ਕੁਟਾਪਾ ਚਾੜਿਆ ਅਤੇ ਫਿਰ ਉਸ ਨੂੰ ਕੁੱਟਦੇ ਹੋਏ ਮਾਛੀਵਾੜਾ ਥਾਣਾ ਵਿਖੇ ਲੈ ਆਏ। ਖ਼ਬਰ ਲਿਖੇ ਜਾਣ ਤੱਕ ਨਬਾਲਿਗ ਲੜਕੀ ਦੇ ਪਰਿਵਾਰਕ ਮੈਂਬਰ ਤੇ ਡਾਕਟਰ ਥਾਣੇ ਵਿਚ ਸਨ ਅਤੇ ਪੁਲਸ ਵਲੋਂ ਪਰਿਵਾਰਕ ਮੈਂਬਰਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।  


Related News