ਦਿਨ ਦਿਹਾੜੇ ਡਾਕਟਰ ਦੇ ਕਲੀਨਿਕ ''ਚੋਂ ਇਕ ਲੱਖ ਰੁਪਏ ਦੀ ਚੋਰੀ

Monday, Jun 12, 2017 - 07:19 PM (IST)

ਦਿਨ ਦਿਹਾੜੇ ਡਾਕਟਰ ਦੇ ਕਲੀਨਿਕ ''ਚੋਂ ਇਕ ਲੱਖ ਰੁਪਏ ਦੀ ਚੋਰੀ

ਰੂਪਨਗਰ (ਵਿਜੇ) : ਰੂਪਨਗਰ 'ਚ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਚੋਰ ਇਕ ਪ੍ਰਸਿੱਧ ਡਾਕਟਰ ਦੀ ਕਲੀਨਿਕ ਤੋਂ ਲਗਭਗ 1 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਪਤਾ ਲੱਗਾ ਹੈ ਕਿ ਸਥਾਨਕ ਬੇਲਾ ਚੌਕ ਦੇ ਨੇੜੇ ਡਾਕਟਰ ਰਮਨ ਅਗਰਵਾਲ ਆਪਣੀ ਕਲੀਨਿਕ ਚਲਾਉਂਦਾ ਹੈ ਅਤੇ ਦੁਪਹਿਰ ਸਮੇਂ ਉਹ ਕਿਸੇ ਕੰਮ ਲਈ ਨੇੜੇ ਦੀ ਦੁਕਾਨ 'ਤੇ ਗਿਆ ਸੀ ਕਿ ਚੋਰਾਂ ਨੂੰ ਇਸ ਗੱਲ ਦੀ ਭਿਣਕ ਲੱਗ ਗਈ। ਉਨ੍ਹਾਂ 'ਚੋਂ ਬੜੀ ਹੁਸ਼ਿਆਰੀ ਨਾਲ ਪਹਿਲਾਂ ਇਕ ਚੋਰ ਡਾਕਟਰ ਦੀ ਕੁਰਸੀ 'ਤੇ ਜਾ ਕੇ ਬੈਠ ਗਿਆ ਅਤੇ ਦੂਜੇ ਚੋਰ ਨੇ ਆ ਕੇ ਕਿਹਾ ਕਿ ਡਾਕਟਰ ਸਾਹਿਬ ਨੇ ਪੈਸੇ ਮੰਗਵਾਏ ਹਨ। ਜਿਸ 'ਤੇ ਜਲਦੀ 'ਚ ਜਿੰਨੇ ਪੈਸੇ ਦਰਾਜ 'ਚ ਪਏ ਸਨ ਉਹ ਦੂਜੇ ਚੋਰ ਨੂੰ ਫੜਾਉਣ ਲਈ ਜਦੋਂ ਲਿਫਾਫੇ 'ਚ ਪਾਉਣ ਲੱਗਾ ਉਸ ਸਮੇਂ ਡਾਕਟਰ ਦੀ ਕਲੀਨਿਕ 'ਚ ਕੁਝ ਮਰੀਜ਼ ਵੀ ਬੈਠੇ ਸਨ ਅਤੇ ਜਲਦੀ-ਜਲਦੀ ਪੈਸੇ ਪਾਉਣ ਦੇ ਚੱਕਰ 'ਚ ਕੁਝ ਪੈਸੇ ਫਰਸ਼ 'ਤੇ ਵੀ ਡਿੱਗ ਪਏ।
ਚੋਰਾਂ ਨੇ ਹੁਸ਼ਿਆਰੀ ਨਾਲ ਕੰਮ ਕਰਕੇ ਮਰੀਜ਼ਾਂ ਨੂੰ ਵੀ ਪਤਾ ਨਹੀ ਲੱਗਾ ਕਿ ਇਹ ਡਾਕਟਰ ਦੇ ਬੰਦੇ ਹਨ ਜਾਂ ਚੋਰ। ਪਹਿਲਾਂ ਚੋਰ ਲਿਫਾਫੇ 'ਚ ਪੈਸੇ ਲੈ ਕੇ ਅੱਗੇ ਨਿਕਲ ਗਿਆ ਜਦਕਿ ਦੂਜਾ ਚੋਰ ਕੁਝ ਹੀ ਮਿੰਟਾ ਬਾਅਦ ਉਸਦੇ ਮਗਰ ਚਲਾ ਗਿਆ ਅਤੇ ਨਾਲ ਲੱਗਦੀ ਰਣਜੀਤ ਅਵੈਨਿਊ 'ਚੋ ਹੁੰਦੇ ਹੋਏ ਦੂਜੇ ਪਾਸੇ ਨੇਤਾ ਜੀ ਮਾਡਲ ਸਕੂਲ ਕੋਲ ਮੋਟਰਸਾਈਕਲ 'ਤੇ ਫਰਾਰ ਹੋ ਗਏ। ਸੂਚਨਾ ਮਿਲਦੇ ਸਾਰ ਹੀ ਐੱਸ. ਐੱਚ. ਓ ਸਿਟੀ ਰਾਜਪਾਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News