ਭਾਰੀ ਮਾਤਰਾ ''ਚ ਨਸ਼ੀਲੀਆਂ ਗੋਲੀਆਂ ਸਣੇ ਝੋਲਾ ਛਾਪ ਡਾਕਟਰ ਗ੍ਰਿਫਤਾਰ

Saturday, Oct 13, 2018 - 02:19 PM (IST)

ਭਾਰੀ ਮਾਤਰਾ ''ਚ ਨਸ਼ੀਲੀਆਂ ਗੋਲੀਆਂ ਸਣੇ ਝੋਲਾ ਛਾਪ ਡਾਕਟਰ ਗ੍ਰਿਫਤਾਰ

ਤਰਨਤਾਰਨ (ਮਿਲਾਪ) : ਕਸਬਾ ਪੱਟੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਝੋਲਾ ਛਾਪ ਡਾਕਟਰ ਨੂੰ ਵੱਡੀ ਵਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐੱਸ. ਪੀ. ਡੀ. ਤਿਲਕ ਰਾਜ ਨੇ ਦੱਸਿਆ ਕਿ ਉਕਤ ਮੁਲਜ਼ਮ ਦੀ ਪਛਾਣ ਡਾਕਟਰ ਭਗਵਾਨ ਸਿੰਘ ਵਜੋਂ ਹੋਈ ਹੈ ਜੋ ਨਸ਼ੀਲੀਆਂ ਗੋਲੀਆਂ ਨੂੰ ਪਿੰਡ ਜੋੜ ਸਿੰਘ ਵਾਲਾ ਵਿਖੇ ਆਪਣੀ ਦੁਕਾਨ 'ਚ ਵੇਚਦਾ ਸੀ। 

ਪੁਲਸ ਮੁਤਾਬਾਕ ਪੁੱਛਗਿੱਛ 'ਚ ਮੁਲਜ਼ਮ ਨੇ ਦੱਸਿਆ ਕਿ ਇਹ ਨਸ਼ੀਲੀਆਂ ਗੋਲੀਆਂ ਦੀ ਖੇਪ ਮਖੂ ਤੋਂ ਇਕ ਵਿਅਕਤੀ ਸਪਲਾਈ ਕਰਦਾ ਹੈ ਅਤੇ ਉਹ ਇਨ੍ਹਾਂ ਗੋਲੀਆਂ ਨੂੰ ਮਹਿੰਗੇ ਭਾਅ 'ਤੇ ਵੇਚਦਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News